ਬਠਿੰਡਾ ਕਾਂਗਰਸ ਵੱਲੋਂ ਨਗਰ ਨਿਗਮ ਕਮਿਸ਼ਨਰ ਤੋਂ ਸਹੀ ਵੋਟਰ ਸੂਚੀਆਂ ਜਾਰੀ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ 9ਦਸੰਬਰ 2025 : ਨਗਰ ਨਿਗਮ ਚੋਣਾਂ ਦੀ ਤਿਆਰੀ ਵਜੋਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਕਾਂਗਰਸ ਦੇ ਪੰਜ ਮੈਂਬਰੀ ਵਫਦ ਨੇ ਨਿਗਮ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਰਾਹੀਂ ਸ਼ਹਿਰ ਦੇ ਵਧੇ ਵਸੋਂ ਵਾਲੇ ਏਰੀਏ ਦੀਆਂ ਵਿਧਾਨ ਸਭਾ ਲਿਸਟਾਂ ਵਿੱਚ ਬਣੀਆਂ ਵੋਟਾਂ ਨਿਗਮ ਲਿਸਟਾਂ ਵਿੱਚ ਸ਼ਾਮਿਲ ਕੀਤੀਆਂ ਜਾਣ, ਐਸਸੀ, ਬੀਸੀ, ਓਬੀਸੀ ਅਤੇ ਹੋਰ ਜਾਤੀ ਅਧਾਰਤ ਜਨ ਗਣਨਾ ਦੇ ਬਣੇ ਬਲਾਕ ਵਰਕਰਾਰ ਰਹਿਣ,ਬਲੋਕ ਤੋੜਨ ਦੀ ਸਾਜਿਸ਼ ਨਾ ਰਚੀ ਜਾਵੇ, ਸਾਰੀਆਂ ਨਵੀਆਂ ਲਿਸਟਾਂ ਚੋਂ ਜਿਲ੍ਹਾ ਚੋਣ ਅਧਿਕਾਰੀ ਅਧੀਨ ਬਣੀਆਂ ਹਨ ਉਹ ਕਾਂਗਰਸ ਪਾਰਟੀ ਨੂੰ ਮੁਹਇਆ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਰਾਜਨ ਗਰਗ ਨੇ ਕਿਹਾ ਕਿ ਜਿਸ ਹਿਸਾਬ ਨਾਲ ਸ਼ਹਿਰ ਦੀ ਆਬਾਦੀ ਵਧੀ ਹੈ ਉਸ ਮੁਤਾਬਿਕ ਵਾਰਡਾਂ ਦੀ ਗਿਣਤੀ ਵਧਣੀ ਤੈਅ ਹੈ ਇਸ ਲਈ ਨਵੀਂ ਵਾਰਡ ਬੰਦੀ ਮੁਤਾਬਕ ਸੂਚੀ ਜਾਰੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀ ਦੀਆਂ ਸੂਚੀਆਂ ਵਿਧਾਨ ਸਭਾ ਨਾਲ ਮੇਲ ਨਹੀਂ ਖਾਂਦੀਆਂ ਹਨ ਅਤੇ ਕਈ ਵਾਰ ਘਪਲੇ ਦੀ ਅਸ਼ੰਕਾ ਵੀ ਹੁੰਦੀ ਹੈ।
ਉਹਨਾਂ ਕਿਹਾ ਕਿ ਇਸ ਕਰਕੇ ਉਹ ਮੰਗ ਕਰਦੇ ਹਨ ਕਿ ਯੂਆਈਡੀ ਨੰਬਰ ਤਹਿਤ ਬਣੀਆਂ ਵੋਟਾਂ ਅਤੇ ਨੰਬਰਾਂ ਤੋਂ ਬਿਨਾਂ ਰਿਹਾਇਸ਼ੀ ਇਲਾਕੇ ਦੀਆਂ ਬਣੀਆਂ ਵੋਟਾਂ ਵੀ ਨਿਗਮ ਵਿੱਚ ਸ਼ਾਮਿਲ ਕੀਤੀਆਂ ਜਾਣ ਅਤੇ ਉਹਨਾਂ ਨੂੰ ਵਾਰੜਬੰਦੀ ਸਬੰਧੀ ਇੱਕਜੁੱਟ ਨਕਸ਼ਾ ਮੁਹਇਆ ਕਰਵਾਇਆ ਜਾਵੇ ਨਹੀਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ ਕਿਉਂਕਿ ਨਿਗਮ ਦਾ ਏਰੀਆ ਹੁਣ ਹੱਦਬੰਦੀ ਵਧੀ ਹੈ ।ਇਹ ਵੀ ਦੱਸ ਦਈਏ ਕਿ ਵਿਧਾਨ ਸਭਾ ਦਾ ਏਰੀਆ ਅਤੇ ਨਿਗਮ ਦਾ ਏਰੀਆ ਇੱਕੋ ਹੋਣ ਕਰਕੇ ਲਿਸਟਾਂ ਬਰਾਬਰ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਹ ਲਿਸਟਾਂ ਮੁਹਈਆ ਹੋਣ ਉਪਰੰਤ ਹੀ ਕਾਂਗਰਸ ਆਪਣੀ ਅਗਲੀ ਰਣਨੀਤੀ ਤਹਿਤ ਆਪਣੇ ਇਤਰਾਜ ਕਰਵਾਉਣ ਲਈ ਤਿਆਰ ਹੋਵੇਗੀ। ਇਸ ਮੌਕੇ ਉਨਾਂ ਘਰਾਂ ਵਿੱਚੋਂ ਕੂੜਾ ਨਾ ਚੱਕੇ ਜਾਣ ਦਾ ਮੁੱਦਾ ਵੀ ਕਮਿਸ਼ਨਰ ਕੋਲ ਚੁੱਕਿਆ। ਇਸ ਮੌਕੇ ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਠੇਕੇਦਾਰ ਸੀਨੀਅਰ ਮੀਤ ਪ੍ਰਧਾਨ, ਰੁਪਿੰਦਰ ਬਿੰਦਰਾ ਜ਼ਿਲ੍ਹਾ ਮੀਤ ਪ੍ਰਧਾਨ, ਮਾਧਵ ਸ਼ਰਮਾ ਅਤੇ ਹਰਵਿੰਦਰ ਸਿੰਘ ਲੱਡੂ (ਬਲਾਕ ਪ੍ਰਧਾਨ), ਰਾਜਨਦੀਪ, ਬਲਜੀਤ ਸਿੰਘ ਯੂਥ ਆਗੂ ਸ਼ਾਮਿਲ ਸਨ ।