ਵਿਧਾਇਕ ਸੰਗੋਵਾਲ ਵਲੋਂ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਅਵਨੀਤ ਕੌਰ ਜਰਖੜ ਦੇ ਹੱਕ ਵਿੱਚ ਮੀਟਿੰਗਾਂ
---ਆਲਮਗੀਰ ,ਖਾਨਪੁਰ ਸਰੀਂਹ , ਜੱਸੋਵਾਲ ਦਾ ਪਿੰਡਾਂ ਚ ਮਿਲਿਆ ਭਰਵਾਂ ਹੁੰਗਾਰਾ
ਸੁਖਮਿੰਦਰ ਭੰਗੂ
ਲੁਧਿਆਣਾ/ਡੇਹਲੋਂ 8 ਦਸੰਬਰ 2025
ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਜੋ 14 ਦਸੰਬਰ 2025 ਨੂੰ ਹੋ ਰਹੀਆਂ ਹਨ ਦੇ ਮੱਦੇ ਨਜ਼ਰ ਹਲਕਾ ਗਿੱਲ ਦੇ ਜਿਲ੍ਹਾ ਪ੍ਰੀਸ਼ਦ ਆਲਮਗੀਰ ਜੋਨ ਤੋਂ ਚੋਣ ਲੜ ਰਹੇ ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦੀ ਨੂੰਹ ਰਾਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਨੀਤ ਕੌਰ ਜਰਖੜ (ਪਤਨੀ ਸੰਦੀਪ ਸਿੰਘ ਸਰਪੰਚ ਜਰਖੜ )ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੰਗਾਰਾ ਮਿਲਿਆ ਜਦੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਇਤਿਹਾਸਕ ਨਗਰੀ ਪਿੰਡ ਆਲਮਗੀਰ ਸਰੀਂਹ ,ਖਾਨਪੁਰ ਅਤੇ ਜੱਸੋਵਾਲ , ਠੱਕਰਵਾਲ ਆਦਿ ਪਿੰਡਾਂ ਵਿੱਚ ਵਿਸ਼ਾਲ ਮੀਟਿੰਗਾਂ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੋਟਰਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ ਅਤੇ ਰਾਜਨੀਤਿਕ ਮੈਦਾਨ ਵਿੱਚ ਨਿਤਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ।
ਇਸ ਮੌਕੇ ਵਿਧਾਇਕ ਸੰਗੋਵਾਲ ਨੇ ਆਖਿਆ ਅਵਨੀਤ ਕੌਰ ਜਰਖੜ ਇੱਕ ਬਹੁਤ ਹੀ ਪੜੀ ਲਿਖੀ ਪੋਸਟ ਗਰੈਜੂਏਸ਼ਨ ਲੜਕੀ ਹੈ । ਇਸ ਤਰ੍ਹਾਂ ਦੇ ਨੌਜਵਾਨਾਂ ਦਾ ਰਾਜਨੀਤੀ ਵਿੱਚ ਆਉਣਾ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ । ਉਹਨਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਉਸਾਰੂ ਵਿਕਾਸ ਨੀਤੀਆਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਆਖਿਆ ਹਲਕਾ ਗਿੱਲ ਦੇ ਵਿੱਚ ਪੈਂਦੀਆਂ 6 ਪ੍ਰੀਸ਼ਦ ਅਤੇ ਸਾਰੀਆਂ ਬਲਾਕ ਸੰਮਤੀਆਂ ਦੇ ਉਮੀਦਵਾਰ ਇਹਨਾਂ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰਨਗੇ। ਇਸ ਮੌਕੇ ਵੱਖ-ਵੱਖ ਮੀਟਿੰਗਾਂ ਨੂੰ ਉਮੀਦਵਾਰ ਅਮਨੀਤ ਕੌਰ ਚਰਖੜ ਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਪੰਚ ਬੰਤਾ ਸਿੰਘ ਜੱਸੋਵਾਲ, ਬਲਜੀਤ ਸਿੰਘ ਸਰਪੰਚ ਚੁਬਕੀ,ਸਰਪੰਚ ਆਤਮਾ ਸਿੰਘ ਠਕਰਵਾਲ ,ਗੁਰਨਾਮ ਸਿੰਘ ਧਾਲੀਵਾਲ, ਸਰਪੰਚ ਹਰਜੋਤ ਸਿੰਘ ਜੋਤੀ ਆਲਮਗੀਰ, ਮਲਕੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਆਲਮਗੀਰ , ਸਰਪੰਚ ਸੰਦੀਪ ਸਿੰਘ ਜਰਖੜ , ਸਰਪੰਚ ਸੰਤ ਸਿੰਘ ਸਰੀਂਹ , ਸਾਬਕਾ ਸਰਪੰਚ ਜਸਵੀਰ ਸਿੰਘ ਖਾਨਪੁਰ, ਸਾਹਿਬਜੀਤ ਸਿੰਘ ਸਾਬੀ ਬਲਾਕ ਸੰਮਤੀ ਮੈਂਬਰ ਜਰਖੜ, ਗੁਰਜੀਤ ਸਿੰਘ ਦੁਲੇਅ ਉਮੀਦਵਾਰ ਆਲਮਗੀਰ, ਕੁਲਵਿੰਦਰ ਸਿੰਘ ਕਿੰਦਾ ਬਲਾਕ ਸੰਮਤੀ ਠੱਕਰਵਾਲ, ਸੁਰਿੰਦਰ ਕੌਰ ਉਮੀਦਵਾਰ ਬਲਾਕ ਸੰਮਤੀ ਜੱਸੋਵਾਲ, ਜਸਪਾਲ ਕੌਰ ਉਮੀਦਵਾਰ ਬਲਾਕ ਸੰਮਤੀ ਖਾਨਪੁਰ, ਮਹਿੰਦਰ ਕੌਰ ਪੱਦੀ ਉਮੀਦਵਾਰ ਬਲਾਕ ਸੰਮਤੀ ਜੱਸੜ ,ਸਵਰਨ ਸਿੰਘ ਘਵੱਦੀ ਉਮੀਦਵਾਰ ਬਲਾਕ ਸੰਮਤੀ ਭੁੱਟਾ, ਆਦਿ ਹੋਰ ਇਲਾਕੇ ਦੇ ਪੰਚ ਸਰਪੰਚ ਅਤੇ ਆਮ ਆਦਮੀ ਪਾਰਟੀ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।।