ਮੇਜਰ ਮਨਦੀਪ ਸਿੰਘ ਦੀ ਚੌਥੀ ਬਰਸੀ ਮੌਕੇ ਲਗਾਏ ਜਾਣ ਵਾਲੇ ਅੱਖਾਂ ਦੀ ਮੁਫ਼ਤ ਜਾਂਚ ਕੈਂਪ ਦਾ ਪੋਸਟਰ ਜਾਰੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 2 ਦਸੰਬਰ 2025
ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਮੇਜਰ ਮਨਦੀਪ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੀ ਚੌਥੀ ਬਰਸੀ ਮੌਕੇ ਲਗਾਏ ਜਾਣ ਵਾਲੇ ਅੱਖਾਂ ਦੇ ਮੁਫਤ ਜਾਂਚ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਦਿਲਬਾਗ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਨੇ ਦਸਿਆ ਕਿ ਮਨਦੀਪ ਸਿੰਘ ਦੀ ਚੌਥੀ ਬਰਸੀ ਮੌਕੇ ਮੂਸਾਪੁਰ ਰੋਡ ਸਥਿਤ ਅੰਬੇਡਕਰ ਭਵਨ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ 7 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਜਿਸਦਾ ਉਦਘਾਟਨ ਨਰੋਆ ਪੰਜਾਬ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਕਰਨਗੇ।ਇਸ ਮੌਕੇ ਸੁਸਾਇਟੀ ਪ੍ਰਧਾਨ ਦਿਲਬਾਗ ਸਿੰਘ ਵਲੋਂ ਸ਼ਹਿਰ ਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਅਪੀਲ ਕੀਤੀ। ਲੋੜਵੰਦ ਮਰੀਜ਼ਾਂ ਨੂੰ ਮੌਕੇ ਤੇ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਅੱਖਾਂ ਦੀ ਬਿਮਾਰੀਆਂ ਦੇ ਮਾਹਿਰ ਡਾਕਟਰ ਦਵਿੰਦਰ ਸਿੰਘ ਢਾਂਡਾ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਦੇ ਮੁਫ਼ਤ ਵਿੱਚ ਅਪਰੇਸ਼ਨ ਕੀਤੇ ਜਾਣਗੇ। ਪੂਰਾ ਦਿਨ ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਪੋਸਟਰ ਜਾਰੀ ਕਰਨ ਸਮੇਂ ਪ੍ਰਧਾਨ ਦਿਲਬਾਗ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ, ਹਰਬੰਸ ਕੌਰ ਸ਼ਹੀਦ ਦੇ ਮਾਤਾ, ਅਵਤਾਰ ਸਿੰਘ ਉਪ ਪ੍ਰਧਾਨ, ਸਤਿੰਦਰਜੀਤ ਸਿੰਘ ਵਿੱਤ ਸਕੱਤਰ, ਮੈਂਬਰ ਜਸਪਾਲ ਸਿੰਘ ਜੇ.ਪੀ, ਪਰਵਿੰਦਰ ਸਿੰਘ ਭੰਗਲ, ਡਾਕਟਰ ਪ੍ਰਭਸਿਮਰਨ ਕੌਰ,ਮੋਹਨ ਸਿੰਘ ਮੱਲ ਵਿਆਨਾ, ਮਲਕੀਅਤ ਕੌਰ ਵਿਆਨਾ, ਮਨਪ੍ਰੀਤ ਸਿੰਘ ਮੰਨਾ ਤੇ ਕਸ਼ਮੀਰ ਕੌਰ ਆਦਿ ਹਾਜ਼ਰ ਸਨ।