ਸਵੇਰੇ Walk ਕਰਨ ਦਾ ਸਹੀ ਸਮਾਂ ਕੀ ਹੈ? 6 ਵਜੇ ਜਾਂ 8 ਵਜੇ? ਜਾਣੋ...
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 21 ਨਵੰਬਰ 2025 : ਸਵੇਰ ਦੀ ਸੈਰ ਨੂੰ ਅਸੀਂ ਅਕਸਰ ਹਲਕੀ-ਫੁਲਕੀ ਕਸਰਤ ਮੰਨ ਲੈਂਦੇ ਹਾਂ, ਪਰ ਸੱਚ ਇਹ ਹੈ ਕਿ ਇਹ ਸਾਡੇ ਦਿਲ, ਦਿਮਾਗ ਅਤੇ ਪੂਰੇ ਦਿਨ ਦੀ ਊਰਜਾ 'ਤੇ ਸਿੱਧਾ ਅਸਰ ਪਾਉਂਦੀ ਹੈ। ਪਰ ਇਸ ਵਿਚਕਾਰ ਇੱਕ ਅਜਿਹਾ ਸਵਾਲ ਹੈ, ਜੋ ਹਮੇਸ਼ਾ ਲੋਕਾਂ ਦੇ ਮਨ ਵਿੱਚ ਰਹਿੰਦਾ ਹੈ - ਅਤੇ ਉਹ ਸਵਾਲ ਹੈ - ਸਵੇਰੇ Walk ਕਰਨ ਦਾ ਸਭ ਤੋਂ ਸਹੀ ਸਮਾਂ ਕਿਹੜਾ ਹੈ? 6 ਵਜੇ ਜਾਂ 8 ਵਜੇ? ਆਓ ਜਾਣਦੇ ਹਾਂ-
6 ਵਜੇ ਦੀ ਸੈਰ : ਤਾਜ਼ੀ ਹਵਾ ਅਤੇ ਵੱਧ Oxygen ਦਾ ਫਾਇਦਾ
ਸਵੇਰੇ 5:30 ਤੋਂ 6:30 ਦੇ ਵਿਚਕਾਰ ਹਵਾ ਸਭ ਤੋਂ ਸਾਫ਼ ਮੰਨੀ ਜਾਂਦੀ ਹੈ। ਇਸ ਸਮੇਂ ਪ੍ਰਦੂਸ਼ਣ ਦਾ ਪੱਧਰ ਘੱਟ ਹੁੰਦਾ ਹੈ ਅਤੇ ਤਾਪਮਾਨ ਵੀ ਹਲਕਾ ਠੰਢਾ ਰਹਿੰਦਾ ਹੈ। Experts ਮੁਤਾਬਕ, ਇਸ ਸਮੇਂ walk ਕਰਨ ਨਾਲ:
1. ਸਰੀਰ ਨੂੰ ਜ਼ਿਆਦਾ oxygen ਮਿਲਦੀ ਹੈ।
2. ਦਿਮਾਗ ਤੇਜ਼ੀ ਨਾਲ alert ਹੁੰਦਾ ਹੈ।
3. Metabolism ਜਲਦੀ activate ਹੋ ਜਾਂਦਾ ਹੈ।
4. Mood ਚੰਗਾ ਰਹਿੰਦਾ ਹੈ।
ਯਾਨੀ ਦਿਨ ਦੀ ਸ਼ੁਰੂਆਤ ਇੱਕ positive kick ਨਾਲ ਹੁੰਦੀ ਹੈ।
8 ਵਜੇ ਦੀ Walk: ਗਰਮਾਹਟ ਅਤੇ Metabolism ਲਈ ਸਹੀ
ਜੋ ਲੋਕ ਜਲਦੀ ਨਹੀਂ ਉੱਠ ਪਾਉਂਦੇ ਜਾਂ ਜਿਨ੍ਹਾਂ ਦੀ ਦਿਨਚਰੀਆ ਥੋੜ੍ਹੀ ਦੇਰ ਨਾਲ ਸ਼ੁਰੂ ਹੁੰਦੀ ਹੈ, ਉਨ੍ਹਾਂ ਲਈ 8 ਵਜੇ walk ਕਰਨਾ ਵੀ ਪੂਰੀ ਤਰ੍ਹਾਂ ਸਹੀ ਮੰਨਿਆ ਜਾਂਦਾ ਹੈ।
1. ਇਸ ਸਮੇਂ ਸਰੀਰ ਜ਼ਿਆਦਾ active ਰਹਿੰਦਾ ਹੈ।
2. Muscles warm ਹੋ ਜਾਂਦੀਆਂ ਹਨ।
3. ਸੱਟ ਲੱਗਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
Experts ਦਾ ਕਹਿਣਾ ਹੈ ਕਿ ਇਸ ਸਮੇਂ ਦੀ ਸੈਰ digestion ਅਤੇ ਕੈਲੋਰੀ burning ਲਈ ਚੰਗੀ ਹੁੰਦੀ ਹੈ।
ਕਿਹੜਾ ਸਮਾਂ ਬਿਹਤਰ ਹੈ? Experts ਦਾ ਸਾਫ਼ ਜਵਾਬ
Health specialists ਦੱਸਦੇ ਹਨ ਕਿ ‘ਸਹੀ ਸਮਾਂ’ ਉਹੀ ਹੈ ਜਿਸ ਵਿੱਚ ਤੁਸੀਂ ਰੋਜ਼ walk ਕਰ ਸਕੋ।
1. ਜੇਕਰ ਤੁਸੀਂ pollution-free ਹਵਾ ਅਤੇ calm ਮਾਹੌਲ ਚਾਹੁੰਦੇ ਹੋ - 6 ਵਜੇ ਬਿਹਤਰ
2. ਜੇਕਰ ਤੁਹਾਨੂੰ ਗਰਮਾਹਟ, active body ਅਤੇ ਘੱਟ injury risk ਚਾਹੀਦਾ ਹੈ - 8 ਵਜੇ ਸਹੀ