ਵਿਧਾਇਕ ਸ਼ੈਰੀ ਕਲਸੀ ਦੀ ਰਹਿਨੁਮਾਈ ਹੇਠ ਬਟਾਲਾ ਵਿਖੇ ਜੇਤੂ ਰੋਡ ਸ਼ੋਅ
ਰੋਹਿਤ ਗੁਪਤਾ
ਬਟਾਲਾ, 14 ਨਵੰਬਰ ( ) ਜਿਮਨੀ ਚੋਣ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਦੀ ਖੁਸ਼ੀ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦੀ ਰਹਿਨਮਾਈ ਹੇਠ ਪਾਰਟੀ ਦੇ ਆਗੂਆਂ, ਵਰਕਰਾਂ ਤੇ ਵਲੰਟੀਅਰਾਂ ਵਲੋਂ ਭਾਰੀ ਇਕੱਠ ਨਾਲ ਜੇਤੂ ਰੋਡ ਸ਼ੋਅ ਕੱਢਿਆ ਗਿਆ। ਜੇਤੂ ਰੋਡ ਸ਼ੋਅ ਨਹਿਰੂ ਗੇਟ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ, ਬੱਸ ਸਟੈਂਡ ਤੋਂ ਹੁੰਦਾ ਹੋਇਆ ਵਿਧਾਇਕ ਸ਼ੈਰੀ ਕਲਸੀ ਦੇ ਦਫਤਰ ਉਸਮਾਨਪੁਰ ਸਿਟੀ ਪਹੁੰਚਿਆ।
ਇਸ ਮੌਕੇ ਗੱਲ ਕਰਦਿਆਂ ਅੰਮਿ੍ਤ ਕਲਸੀ, ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ, ਮੁੱਖ ਮੰਤਰੀ ਪੰਜਾਬ, ਪਾਰਟੀ ਦੇ ਪੰਜਾਬ ਇੰਚਾਰਜ ਪ੍ਰਧਾਨ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਸਮੇਤ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਵਿੱਚ ਆਪ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਤੇ ਵਿਰੋਧੀ ਪਾਰਟੀਆਂ ਨੂੰ ਨਾਕਾਰ ਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਵਿਕਾਸ ਕੰਮਾਂ ਅਤੇ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਾਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸੂਬੇ ਦਾ ਸਰਬਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਸਾਢੇ ਤਿੰਨ ਸਾਲਾਂ ਦੀ ਸਰਕਾਰ ਦੀ ਕਾਰੁਜ਼ਗਾਰੀ ਤੇ ਤਰਨਤਾਰਨ ਵਾਸੀਆਂ ਨੇ ਵਿਸ਼ਵਾਸ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਜਿਮਨੀ ਚੋਣ ਵਿੱਚ ਆਪ ਪਾਰਟੀ ਦੀਆਂ ਵਿਕਾਸ ਨੀਤੀਆਂ 'ਤੇ ਲੋਕਾਂ ਮੋਹਰ ਲਗਾਈ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਤਰਨਤਾਰਨ ਵਾਸੀਆਂ ਨੇ ਸਾਫ਼ ਸੁਨੇਹਾ ਦਿੱਤਾ ਹੈ ਕਿ ਉਹ ਲੋਕਹਿਤ ਵਿੱਚ ਸਰਕਾਰ ਵਲੋਂ ਲਏ ਗਏ ਫੈਸਲਿਆਂ ਦਾ ਸਵਾਗਤ ਕਰਦੇ ਹਨ।
ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਮੈਨੇਜਰ ਅਤਰ ਸਿੰਘ, ਡਾਇਰੈਕਟਰ ਮਨਜੀਤ ਸਿੰਘ ਭੁੱਲਰ, ਪਿ੍ਰੰਸ ਰੰਧਾਵਾ, ਜਿਲ੍ਹਾ ਯੂਥ ਆਗੂ ਮਨਦੀਪ ਸਿੰਘ ਗਿੱਲ, ਮਾਸਟਰ ਤਿਲਕ ਰਾਜ, ਸੰਨੀ ਮਸੀਹ, ਐਮ.ਸੀ ਬਲਵਿੰਦਰ ਸਿੰਘ ਮਿੰਟਾ, ਗੁਰਪ੍ਰੀਤ ਸਿੰਘ ਰਾਜੂ, ਵਿੱਕੀ ਚੌਹਾਨ, ਅਮਿਤ ਸੋਢੀ, ਮਨਜੀਤ ਸਿੰਘ ਬਮਰਾਹ, ਰਜਿੰਦਰ ਜੰਬਾ, ਅਵਤਾਰ ਸਿੰਘ ਕਲਸੀ, ਮਾਸਟਰ ਤਿਲਕ ਰਾਜ, ਭੁਪਿੰਦਰ ਸਿੰਘ ਬਾਜਵਾ, ਪਰਦੀਪ ਕੁਮਾਰ, ਅਜੇ ਕੁਮਾਰ, ਰਾਜਵਿੰਦਰ ਸਿੰਘ ਬਾਜਵਾ, ਮਨਿੰਦਰ ਸਿੰਘ ਹਨੀ, ਬਲਜੀਤ ਸਿੰਘ ਨਿੱਕੂ ਹੰਸਪਾਲ, ਜਸਪਾਲ ਸਿੰਘ, ਵਾਰਡ ਇੰਚਾਰਜ ਦਵਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ ਸੁੰਦਰ ਨਗਰ, ਐਡਵੋਕੇਟ ਮਨਜੀਤ ਸਿੰਘ, ਕੁਨਾਲ ਸ਼ਰਮਾ ਸਮੇਤ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।