ਪੱਤਰਕਾਰਾਂ ਵੱਲੋਂ ਲਗਾਏ ਵਿਸ਼ਾਲ ਰੋਸ ਧਰਨੇ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 12 ਨਵੰਬਰ 2025 : ਫਤਿਹਗੜ੍ਹ ਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਦੇ ਵੱਲੋਂ ਪੁਲਿਸ ਦੇ ਖਿਲਾਫ ਥਾਣਾ ਸਰਹੰਦ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ , ਪੱਤਰਕਾਰਾਂ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੱਤਰਕਾਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ , ਧਰਨੇ ਦੀ ਸੂਚਨਾ ਮਿਲਦਿਆਂ ਹੀ ਜਿਲ੍ਹਾ ਪੁਲਿਸ ਅਲਰਟ ਹੋ ਗਈ , ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਵੀਰ ਸਿੰਘ ਸੰਧੂ, ਜਿਲ੍ਹਾ ਲੋਕ ਸੰਪਰਕ ਅਫਸਰ ਅਮਨਦੀਪ ਸਿੰਘ ਅਤੇ ਡੀਪੀਆਰਓ ਦਫਤਰ ਦੇ ਸੰਦੀਪ ਸਿੰਘ ਮਾਮਲੇ ਨੂੰ ਹੱਲ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਥਾਣਾ ਸਰਹੰਦ ਅੱਗੇ ਪਹੁੰਚੇ , ਡੀਐਸਪੀ ਕੁਲਵੀਰ ਸਿੰਘ ਸੰਧੂ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ
ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ, ਜਦਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਹੀ ਪ੍ਰਸ਼ਾਸਨ ਅਤੇ ਪਬਲਿਕ ਦੇ ਵਿੱਚ ਕੜੀ ਬਣ ਕੇ ਖੜਾ ਹੈ। ਜਿੱਥੇ ਪਬਲਿਕ ਦੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀਆਂ ਜਾਂਦੀਆਂ ਹਨ, ਉੱਥੇ ਹੀ ਪ੍ਰਸ਼ਾਸਨ ਨੂੰ ਵੀ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਂਦਾ। ਪ੍ਰੰਤੂ ਇਸ ਸਹਿਯੋਗ ਦੇ ਬਾਵਜੂਦ ਵੀ ਪੱਤਰਕਾਰ ਭਾਈਚਾਰੇ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੀ ਤਰਹਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ , ਜਿਸ ਕਾਰਨ ਉਹਨਾਂ ਦੀਆਂ ਜਾਇਜ ਮੰਗਾਂ ਵੀ ਲਮਕ ਅਵਸਥਾ ਦੇ ਵਿੱਚ ਪਈਆਂ ਹਨ , ਉਹਨਾਂ ਕਿਹਾ ਕਿ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਅਧੀਨ ਕਿੰਨੇ ਹੀ ਪੱਤਰਕਾਰ ਸਾਹਿਬਾਨਾਂ ਦੇ ਮੋਟਰਸਾਈਕਲ, ਲੈਪਟੋਪ ਚੋਰੀ ਹੋਏ ਅਤੇ, ਇੱਕ ਪੱਤਰਕਾਰ ਦੇ ਮਾਤਾ ਦੀ ਬਾਲੀ ਵੀ ਚੋਰ ਲਾਹ ਕੇ ਲੈ ਗਏ , ਉਕਤ ਚੋਰੀਆਂ ਦੇ ਸੰਬੰਧ ਵਿੱਚ ਐਫ ਆਈ ਆਰ ਵੀ ਦਰਜ ਹੋਈਆਂ, ਪ੍ਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ , ਜਿਸ ਕਾਰਨ ਮਸਲਿਆਂ ਦਾ ਕੋਈ ਹੱਲ ਨਹੀਂ ਹੋ ਸਕਿਆ , ਇਹਨਾਂ ਦੇ ਵਿੱਚ ਮੋਟਰ ਸਾਈਕਲ ਚੋਰੀ ਹੋਣ ਦੀ ਘਟਨਾ, ਮੋਬਾਇਲ ਚੋਰੀ ਹੋਣ ਦੀ ਘਟਨਾ, ਲੈਪਟਾਪ ਚੋਰੀ ਹੋਣ ਦੀ ਘਟਨਾ ਅਤੇ ਇੱਕ ਪੱਤਰਕਾਰ ਦੀ ਮਾਤਾ ਦੀਆਂ ਬਾਲੀਆਂ ਚੋਰੀ ਹੋਣ ਦੀ ਘਟਨਾ ਦਰਜ ਹੈ , ਪੁਲਿਸ ਵੱਲੋਂ ਉਕਤ ਮਾਮਲਿਆਂ ਦੇ ਵਿੱਚ ਕੋਈ ਪੈਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਰੋਸ ਵਜੋਂ ਪੱਤਰਕਾਰ ਭਾਈਚਾਰੇ ਵੱਲੋਂ ਥਾਣਾ ਸਰਹਿੰਦ ਦੇ ਗੇਟ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ
ਇਸ ਮੌਕੇ ਡੀਐਸਪੀ ਕੁਲਵੀਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਤਰਕਾਰਾਂ ਦੀਆਂ ਕੁਝ ਮੰਗਾਂ ਸਨ , ਜੋ ਉਹਨਾਂ ਦੇ ਧਿਆਨ ਵਿੱਚ ਨਹੀਂ ਸਨ , ਪਰੰਤੂ ਹੁਣ ਧਿਆਨ ਵਿੱਚ ਆ ਗਈਆਂ ਹਨ , ਇਹਨਾਂ ਦੀਆਂ ਜਾਇਜ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇਗਾ ਅਤੇ ਹਰ ਮਾਮਲੇ ਦੇ ਵਿੱਚ ਸੰਤੁਸ਼ਟੀ ਕਰਵਾਈ ਜਾਵੇਗੀ , ਜਿਸ ਤੇ ਪੱਤਰਕਾਰਾਂ ਨੇ ਧਰਨਾ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ , ਪਰ ਪੱਤਰਕਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੇ ਮਸਲੇ ਹੱਲ ਨਾ ਹੋਏ ਤਾਂ ਉਹਨਾਂ ਨੂੰ ਦੁਬਾਰਾ ਫਿਰ ਸੰਘਰਸ਼ ਕਰਨਾ ਪੜੇਗਾ ਜਿਸ ਤੇ ਪੱਤਰਕਾਰਾਂ ਨੇ ਧਰਨਾ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ , ਇਸ ਮੌਕੇ ਜਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ ਨੇ ਜੱਜੀ ਅਤੇ ਮੀਡੀਆ ਕਲੱਬ ਦੇ ਪ੍ਰਧਾਨ ਰਜਿੰਦਰ ਭੱਟ ਨੇ ਧਰਨੇ ਵਿੱਚ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ
ਇਸ ਮੌਕੇ ਰਣਵੀਰ ਕੁਮਾਰ ਜੱਜੀ ਜ਼ਿਲਾ ਪ੍ਰਧਾਨ ਪੱਤਰਕਾਰ ਯੂਨੀਅਨ, ਜਿਲਾ ਜਨਰਲ ਸਕੱਤਰ ਬਿਕਰਮਜੀਤ ਸਹੋਤਾ, ਸ਼੍ਰੋਮਣੀ ਪੱਤਰਕਾਰ ਭੂਸ਼ਣ ਸੂਦ, ਪੱਤਰਕਾਰ ਯੂਨੀਅਨ ਦੇ ਇਲੈਕਟਰੋਨਿਕ ਵਿੰਗ ਦੇ ਜਿਲ੍ਹਾ ਪ੍ਰਧਾਨ ਬਹਾਦਰ ਟਿਵਾਣਾ, ਜਿਲ੍ਹਾ ਉਪ ਪ੍ਰਧਾਨ ਪ੍ਰਵੀਨ ਬਤਰਾ, ਅਜੀਤ ਦੇ ਇੰਚਾਰਜ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਕ, ਬਲਾਕ ਸਰਹਿੰਦ ਦੇ ਪ੍ਰਧਾਨ ਰੁਪਿੰਦਰ ਸ਼ਰਮਾ ਰੂਪੀ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਇੰਦਰਜੀਤ ਮੱਗੋ, ਬਲਾਕ ਬਸੀ ਪਠਾਣਾ ਦੇ ਪ੍ਰਧਾਨ ਰਾਜ ਕਮਲ ਸ਼ਰਮਾ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ, ਬਲਾਕ ਅਮਲੋਹ ਦੇ ਪ੍ਰਧਾਨ ਰਜਨੀਸ਼ ਡੱਲਾ, ਬਲਾਕ ਚਨਾਰਥਲ ਦੇ ਪ੍ਰਧਾਨ ਕਪਿਲ ਬਿੱਟੂ, ਮੀਡੀਆ ਕਲੱਬ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਰਜਿੰਦਰ ਭੱਟ, ਜਤਿੰਦਰ ਰਠੌਰ, ਦੀਪਕ ਸੂਦ, ਕਰਨ ਸ਼ਰਮਾ, ਪਾਰਸ ਗੌਤਮ, ਅਸ਼ੋਕ ਝਾਂਜੀ, ਸਵਰਨਜੀਤ ਸੇਠੀ, ਬਲਜਿੰਦਰ ਪਨਾਗ, ਸਾਹਿਬ ਮੜਕਨ, ਰੂਪ ਨਰੇਸ਼, ਸਤਨਾਮ ਚੌਹਾਨ, ਜਸਵੰਤ ਗੋਲਡ, ਭੁਪਿੰਦਰ ਢਿੱਲੋ, ਸਵਰਨ ਨਿਰਦੋਸ਼ੀ, ਮੋਹਨ ਸਿੰਘ ਅਤਾਪੁਰ, ਅਮਰਵੀਰ ਚੀਮਾ, ਹਰਵਿੰਦਰ ਪੰਡਰਾਲੀ, ਕੁਸਮ ਲਤਾ, ਮਨੋਜ ਸ਼ਰਮਾ, ਪਰਮਜੀਤ ਕੌਰ ਮੱਗੋ, ਨਿਰਭੈ ਸਿੰਘ, ਹਿਮਾਂਸ਼ੂ ਸੂਦ, ਕੁਲਦੀਪ ਸਿੰਘ, ਅਨਿਲ ਲੁਟਾਵਾ ਅਤੇ ਹੋਰ ਵੀ ਹਾਜ਼ਰ ਸਨ

ਡੀਐਸਪੀ ਪੱਤਰਕਾਰਾਂ ਨੂੰ ਭਰੋਸਾ ਦਿੰਦੇ ਹੋਏ