Punjab News : ਚੋਰਾਂ ਦੇ ਹੌਸਲੇ ਬੁਲੰਦ! ਲੱਖਾਂ ਦਾ ਸਮਾਨ ਕੀਤਾ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ, 12 November 2025 : ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਚੋਰਾਂ ਦੇ ਹੌਸਲੇ ਵੀ ਬੁਲੰਦ ਦਿਖਾਈ ਦੇ ਰਹੇ ਹਨ। ਜਿਸ ਦਾ ਇੱਕ ਸਬੂਤ ਬੀਤੀ ਰਾਤ ਦੇਖਣ ਨੂੰ ਮਿਲਿਆ ਜਿੱਥੇ ਥਾਣਾ ਸਦਰ ਦੇ ਤਹਿਤ ਆਉਂਦੇ ਪੁਲਿਸ ਨਾਕੇ ਤੋਂ ਕੁਝ ਹੀ ਦੂਰੀ ਤੇ ਸਥਿਤ ਖਾਦ ਸਟੋਰ ਦੀ ਕੰਧ ਪਾੜ ਕੇ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ । ਦੱਸ ਦਈਏ ਕਿ ਬਬਰੀ ਬਾਈਪਾਸ ਜੀਟੀ ਰੋਡ ਤੇ ਸਥਿਤ 24 ਘੰਟੇ ਲੱਗਿਆ ਰਹਿਣ ਵਾਲਾ ਇਹ ਨਾਕਾ ਹਾਈਟੈਕ ਕਿਹਾ ਜਾਂਦਾ ਹੈ। ਚੋਰਾਂ ਨੇ ਇਸ ਖਾਦ ਸਟੋਰ ਤੋਂ ਲੱਖਾਂ ਦਾ ਸਮਾਨ , ਦਵਾਈਆਂ, ਐਲਈਡੀ ਅਤੇ ਗੈਸ ਸਲੰਡਰ ਚੋਰੀ ਕੀਤਾ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖਾਦ ਸਟੋਰ ਦੇ ਮਾਲਕ ਅਮਿਤ ਨੇ ਜਾਣਕਾਰੀ ਦਿੱਤੀ ਕਿ ਸਵੇਰੇ ਜਦੋਂ ਉਹ ਦੁਕਾਨ ਤੇ ਆਇਆ ਤਾਂ ਉਸਨੇ ਦੇਖਿਆ ਸਾਰਾ ਸਮਾਨ ਖਿਲਰਿਆ ਹੋਇਆ ਹੈ ਜਦੋਂ ਉਸਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੇ ਪਿਛਲੀ ਸਾਈਡ ਤੋਂ ਕੰਧ ਪਾੜ ਕੇ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਉਸਦਾ ਲੱਖਾ ਦਾ ਨੁਕਸਾਨ ਹੋਇਆ ਹੈ ਅਤੇ ਚੋਰਾਂ ਵੱਲੋਂ ਮਹਿੰਗੀਆਂ ਸਪਰੇਆਂ ਅਤੇ ਦਵਾਈਆਂ ਦੀ ਚੋਰੀ ਕੀਤੀ ਗਈ ਹੈ। ਉਸਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਦੁਕਾਨਦਾਰ ਵੱਲੋਂ ਕਿਹਾ ਕਿ ਲਗਾਤਾਰ ਇਸ ਤਰ੍ਹਾਂ ਚੋਰੀਆਂ ਹੋਣ ਕਰਕੇ ਗੁਰਦਾਸਪੁਰ ਵਿੱਚ ਲੋਕ ਦੁਖੀ ਹਨ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।