← ਪਿਛੇ ਪਰਤੋ
ਹਫਤੇ ਦੇ ਅੰਦਰ ਮਾਣ ਭੱਤਾ ਨਾ ਦੇਣ ਦੀ ਸੂਰਤ ਵਿੱਚ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਘਿਰਾਓ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 17 ਸਤੰਬਰ 2025: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲੱਗਭਗ ਛੇ ਮਹੀਨਿਆਂ ਦਾ ਸਮਾਂ ਬੀਤ ਗਿਆ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸੈਂਂਟਰ ਫੰਡ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਾਣ ਭੱਤਾ ਦੇਣ ’ਚ ਅਸਫ਼ਲ ਹੋਈ ਹੈ ਤੇ ਇਸ ਵੇਲੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਚੁੱਲੇ ਠੰਡੇ ਪਏ ਹਨ। ਸਰਕਾਰ ਨੂੰ ਵਰਕਰਾਂ ਹੈਲਪਰਾਂ ਦਾ ਕੋਈ ਫ਼ਿਕਰ ਨਹੀ ਹੈ। ਵਾਰ ਵਾਰ ਦਫ਼ਤਰ ’ਚ ਪੁੱਛਣ ’ਤੇ ਇਹ ਕਿਹਾ ਜਾਂਦਾ ਹੈ ਕਿ ਅਗਲੇ ਹਫ਼ਤੇ 10 ਦਿਨਾਂ ਤੱਕ ਮਾਣ ਭੱਤਾ ਦੇ ਦੇਵਾਂਗੇ ਪ੍ਰੰਤੂ ਛੇ ਮਹੀਨਿਆਂ ਦਾ ਸਮਾਂ ਬੀਤ ਗਿਆ ਅਜੇ ਤੱਕ ਮਾਣ ਭੱਤਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਵਿਭਾਗ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿ ਜੇਕਰ ਇਸ ਹਫ਼ਤੇ ਦੇ ਅੰਦਰ-ਅੰਦਰ ਮਾਣ ਭੱਤਾ ਨਾ ਦਿੱਤਾ ਗਿਆ ਤਾਂ ਆਲ ਪੰਜਾਬ ਆਂਗਣਵਾੜੀ ਯੂਨੀਅਨ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰੇਗੀ ਜਿਸਦੀ ਜਿੰਮੇਵਾਰੀ ਮੁੱਖ ਵਿਭਾਗ ਦੀ ਹੋਵੇਗੀ।
Total Responses : 6