ਬੱਚਿਆਂ ਨਾਲ ਭਰੀ ਸਕੂਲ ਵੈਨ 'ਤੇ ਦਾਤਰ ਨਾਲ ਹਮਲਾ
ਗੁਰਦਾਸਪੁਰ 7 ਫਰਵਰੀ 2023 - ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿੱਖੇ ਇਕ ਸਕੂਲ ਬੱਸ ਥੱਲੇ ਅਚਾਨਕ ਪਾਲਤੂ ਕੁੱਤਾ ਆਉਣ ਦੇ ਕਾਰਨ ਕੁੱਤੇ ਦੀ ਮੌਤ ਹੋ ਗਈ, ਇਸ ਤੇ ਗੁੱਸੇ ਵਿੱਚ ਆਏ ਕੁੱਤੇ ਦੇ ਮਾਲਕ ਨੇ ਆਪਣੇ ਸਾਥੀਆਂ ਸਮੇਤ ਛੋਟੇ ਛੋਟੇ ਬੱਚਿਆ ਨਾਲ ਭਰੀ ਸਕੂਲੀ ਬੱਸ ਨੂੰ ਘੇਰ ਲਿਆ ਤੇ ਰੋਕ ਕੇ ਬੱਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ।
ਬੱਸ ਅੰਦਰ ਡਰੇ ਅਤੇ ਸਹਿਮੇ ਬੈਠੇ ਬੱਚੇ ਅੰਦਰ ਰੋਂਦੇ ਰਹੇ, ਪਰ ਕੁੱਤੇ ਦੇ ਮਾਲਕ ਨੂੰ ਰਤਾ ਵੀ ਤਰਸ ਨਾ ਆਇਆ। ਇਹਨਾਂ ਬੱਚਿਆਂ ਉਤੇ ਅਤੇ ਉਹ ਆਪਣੀ ਦਹਿਸ਼ਤ ਲਗਤਾਰ ਵਿਖਾਉਂਦਾ ਨਜਰ ਆਇਆ ਅਤੇ ਕਹਿੰਦਾ ਰਿਹਾ ਕਿ ਮੇਰਾ 50 ਹਜ਼ਾਰ ਦਾ ਕੁੱਤਾ ਮਰ ਗਿਆ। ਬੱਸ ਦੇ ਡਰਾਈਵਰ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਇਹ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।