ਕਨੇਡਾ ਦੀ ਨਾਮਵਰ ਮੀਡੀਆ ਹਸਤੀ ਮਨਿੰਦਰ ਗਿੱਲ ਨੂੰ ਸਦਮਾ, ਵੱਡੇ ਭਰਾ ਰਵਿੰਦਰ ਗਿੱਲ @ ਰਾਜੀ ਗਿੱਲ ਦਾ ਅਕਾਲ ਚਲਾਣਾ , ਅੰਤਮ ਸਸਕਾਰ 28 ਨਵੰਬਰ ਨੂੰ
ਸਰੀ, ਕੈਨੇਡਾ,27 ਨਵੰਬਰ, 2022: ਕਨੇਡਾ ਦੀ ਨਾਮਵਰ ਮੀਡੀਆ ਹਸਤੀ ਤੇ ਰੇਡੀਓ ਇੰਡੀਆ ਦੇ ਬਾਨੀ ਮਨਿੰਦਰ ਗਿੱਲ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ ਜਦੋਂ 25 ਨਵੰਬਰ ਨੂੰ ਉਨ੍ਹਾਂ ਦੇ ਭਰਾ ਰਵਿੰਦਰ ਗਿੱਲ @ਰਾਜੀ ਗਿੱਲ ਅਚਾਨਕ ਇੰਡੀਆ ਵਿਚ ਆਪਣੇ ਪਿੰਡ ਵਿਚ ਅਕਾਲ ਚਲਾਣਾ ਕਰ ਗਏ. ਓਹ ਕੁਝ ਸਮੇਂ ਤੋਂ ਇੱਥੇ ਹੀ ਰਹਿ ਰਹੇ ਸਨ ।
ਰਾਜੀ ਗਿੱਲ ਦਾ ਅੰਤਮ ਸੰਸਕਾਰ 28 ਨਵੰਬਰ , 2022 ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸ਼ੇਰਪੁਰ ( ਨਕੋਦਰ ਨੇੜੇ ) ਵਿੱਚ ਬਾਅਦ ਦੁਪੈਹਰ 2 ਵਜੇ ਕੀਤਾ ਜਾਵੇਗਾ।
ਰਾਜੀ ਗਿੱਲ ਆਪਣੇ ਪਿੱਛੇ ਤਿੰਨ ਧੀਆਂ ਅਤੇ ਉਨ੍ਹਾਂ ਦੇ ਪਰਿਵਾਰ ਛੱਡ ਗਏ ਹਨ । ਉਨ੍ਹਾਂ ਦੀ ਪਤਨੀ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ .ਮਨਿੰਦਰ ਗਿੱਲ ਨੂੰ ਇਨ੍ਹਾਂ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ:ਇੰਡੀਆ ਨੰਬਰ +91-7652920364 or ਕੈਨੇਡਾ ਨੰਬਰ +1-604 5051600