ਹੈਰੋਇਨ ਸਮੇਤ ਨੌਜਵਾਨ ਕਾਬੂ, ਪਰਚਾ ਦਰਜ
ਨਵਾਂਸ਼ਹਿਰ 29 ਸਤੰਬਰ 2022 - ਥਾਣਾ ਸਿਟੀ ਬੰਗਾ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆ ਨਾਲ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਗਸ਼ਤ ਲਈ ਥਾਣਾ ਸਿਟੀ ਬੰਗਾ ਤੋਂ ਹੁੰਦੇ ਹੋਏ ਪਿੰਡ ਜੀਦੋਵਾਲ ਪੈਟਰੋਲ ਪੰਪ ਦੇ ਸਾਹਮਣੇ ਜੋ ਲਿੰਕ ਰੋਡ ਰੇਲਵੇ ਲਾਈਨ ਬੰਗਾ ਸਾਈਡ ਤੋਂ ਇਕ ਨੌਜਵਾਨ ਦਿਖਾਈ ਦਿੱਤਾ ਜਿਸਨੇ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿੱਚ ਕੱਢ ਕੇ ਸੜਕ ਦੇ ਕਿਨਾਰੇ ਘਾਹ ਫੂਸ ਤੇ ਸੁੱਟ ਕੇ ਆਪ ਪਿੱਛੇ ਮੁੜ ਪਿਆ ਸ਼ੱਕ ਪੈਣ ਤੇ ਜਿਸਨੂੰ ਐਸਆਈ ਵਰਿੰਦਰ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਵਿਪਨ ਕੁਮਾਰ ਪੁੱਤਰ ਸਦਾ ਰਾਮ ਵਾਸੀ ਖੇੜਾ ਪਲੇਨੀ ਭਾਣਕੀ ਰੋਡ ਫਗਵਾੜਾ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਦੱਸਿਆ ਜਿਸ ਵਲੋਂ ਸੁੱਟੀ ਹੋਈ ਲਿਫਾਫੇ ਚੈਕ ਕਰਨ ਤੇ ਊਸ ਵਿਚੋਂ 05 ਗ੍ਰਾਮ ਹੈਰੋਇਨ ਬਰਾਮਦ ਹੋਈ ।ਜਿਸ ਤੇ ਐਸ ਆਈ ਵਰਿੰਦਰ ਕੁਮਾਰ ਥਾਣਾ ਸਿਟੀ ਬੰਗਾ ਵਲੋਂ 21,61,85 ਐਨਡੀਪੀਐਸ ਐਕਟ ਤਹਿਤ ਕਾਬੂ ਕਰ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।