ਮਲੇਰਕੋਟਲਾ ਦੇ ਡੀ.ਐਸ.ਪੀ ਕੁਲਦੀਪ ਸਿੰਘ ਦੀ ਪਤਨੀ ਦਾ ਦੇਹਾਂਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 29 ਸਤੰਬਰ, 2022 - ਅੱਜ ਪੁਲੀਸ ਪ੍ਰਸ਼ਾਸਨ ਅਤੇ ਇਲਾਕੇ ਅੰਦਰ ਉਸ ਸਮੇਂ ਅਫ਼ਸੋਸ ਵਾਲਾ ਮਾਹੌਲ ਬਣ ਗਿਆ ਜਦੋਂ ਸਥਾਨਕ ਡੀ.ਐੱਸ.ਪੀ ਸ.ਕੁਲਦੀਪ ਸਿੰਘ ਦੀ ਧਰਮ ਪਤਨੀ ਦੇ ਦੇਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ । ਜਿਸ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਰਾਜਨੀਤਕ ,ਸਮਾਜਿਕ ਅਤੇ ਧਾਰਮਿਕ ਹਲਕਿਆਂ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਡੀ.ਐਸ.ਪੀ ਸ੍ਰੀ ਕੁਲਦੀਪ ਸਿੰਘ ਨਾਲ ਅਫਸੋਸ ਦਾ ਇਜ਼ਹਾਰ ਕੀਤਾ ਗਿਆ ।
ਮਲੇਰਕੋਟਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਸਮੇਤ ਵਿਧਾਇਕ ਡਾ ਜਮੀਲ ਉਰ ਰਹਿਮਾਨ, ਅਮਰਗੜ੍ਹ ਦੇ ਵਿਧਾਇਕ ਸ. ਜਸਵੰਤ ਸਿੰਘ ਗੱਜਣਮਾਜਰਾ,ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਜਾਫਰ ਅਲੀ , ਪੀ ਏ ਸ਼ਮਸੂਦੀਨ ਚੌਧਰੀ ,ਐਸ.ਐਸ.ਪੀ.ਮੈਡਮ ਅਵਨੀਤ ਕੌਰ ਸਿੱਧੂ,ਐੱਸ.ਪੀ ਹੈੱਡਕੁਆਰਟਰ ਮਾਲੇਰਕੋਟਲਾ ਸ. ਕੁਲਦੀਪ ਸਿੰਘ ਸੋਹੀ ,ਐੱਸ.ਪੀ (ਇੰਨਵੈਸਟੀਗੇਸਨ) ਮਾਲੇਰਕੋਟਲਾ ਸ੍ਰੀ ਰਜਨੀਸ਼ ਬਿਸ਼ਨੋਈ , ਜੋਤੀ ਯਾਦਵ (ਆਈ.ਪੀ.ਐੱਸ ) ਸ੍ਰੀ ਜਿਤਨ ਕੁਮਾਰ, ਸ.ਗੁਰਇਕਬਾਲ ਸਿੰਘ, ਸ.ਬਲਵਿੰਦਰ ਸਿੰਘ ਸ.ਰਣਜੀਤ ਸਿੰਘ ,( ਸਾਰੇ ਡੀ.ਐੱਸ.ਪੀ ) ,ਐੱਸ.ਐੱਸ.ਪੀ ਦੇ ਰੀਡਰ ਸ੍ਰੀ ਬਲਜੀਤ ਸਿੰਘ ਚੀਮਾ, ਐਸ.ਐਚ.ਓ ਸ.ਹਰਜਿੰਦਰ ਸਿੰਘ ,ਐੱਸ.ਐੱਚ.ਓ ਸ. ਜਸਬੀਰ ਸਿੰਘ ਤੂਰ , ਐੱਸ.ਐੱਚ.ਓ ਅਮਰਗਡ਼੍ਹ ਸ. ਵਿੰਨਰਪ੍ਰੀਤ ਸਿੰਘ ,ਸੀ.ਆਈ.ਏ ਇੰਚਾਰਜ ਮਹੋਰਾਣਾ ਸ੍ਰੀ ਗੁਰਪ੍ਰੀਤ ਸਿੰਘ ਆਦਿ ਨੇ ਡੀ.ਐੱਸ.ਪੀ ਸ. ਕੁਲਦੀਪ ਸਿੰਘ ਨਾਲ ਦੁੱਖ ਸਾਂਝਾ ਕੀਤਾ ।