ਔਰਤ ਨਾਲ ਮਾਰ-ਕੁਟਾਈ ਕਰਨ ਵਾਲੇ ਖ਼ਿਲਾਫ਼ FIR ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਸਤੰਬਰ 2022
ਆਪਣੇ ਪੁੱਤਰ ਨਾਲ ਗਾਲੀ ਗਲੋਚ ਕਰਨ ਵਾਲੇ ਨੌਜਵਾਨ ਨੂੰ ਗਾਲੀ ਗਲੋਚ ਕਰਨ ਦੀ ਵਜਾਹ ਪੁੱਛਣਾ ਇੱਕ ਔਰਤ ਨੂੰ ਮਹਿੰਗਾ ਪਿਆ। ਨੌਜਵਾਨ ਨੇ ਮਨ ਵਿਚ ਇੰਨੀ ਰੰਜਿਸ਼ ਰੱਖੀ ਕਿ ਕੁਝ ਦਿਨ ਬਾਅਦ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਦਾਖਲ ਹੋ ਗਿਆ ਅਤੇ ਔਰਤ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰਦਿਆਂ ਘਸੀਟ ਕੇ ਘਰ ਦੇ ਬਾਹਰ ਲੈ ਆਇਆ ਅਤੇ ਉਸ ਦੀਆਂ ਲੱਤਾਂ ਤੋਂ ਆਪਣਾ ਬੁਲਟ ਮੋਟਰਸਾਈਕਲ ਲੰਘਾ ਦਿੱਤਾ। ਪੁਲਿਸ ਨੇ ਅਜਿਹਾ ਕਰਨ ਵਾਲੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਔਰਤ ਰਚਨਾ ਦੀਪਾ ਪਤਨੀ ਧਰਮ ਪਾਲ ਵਾਸੀ ਬਰਿਆਰ ਨੇ ਦੱਸਿਆ ਹੈ ਕਿ 4 ਸਤੰਬਰ ਨੂੰ ਉਹ ਅਤੇ ਉਸਦਾ ਲੜਕਾ ਲਾਡੀ ਆਪਣੇ ਘਰ ਅਰਾਮ ਕਰ ਰਹੇ ਸੀ ਕਿ ਰਮਜਾਨ ਚੀਨੀ ਪੁੱਤਰ ਨਾਜਰ ਮਸੀਹ ਵਾਸੀ ਬਰਿਆਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਘਰ ਦਾਖਲ ਹੋ ਕੇ ਸਟੈਡਿੰਗ ਪੱਖਾ ਉਸਦੇ ਦੇ ਸਿਰ ਵਿੱਚ ਮਾਰਿਆ ਅਤੇ ਨਲਕੇ ਦੀ ਹੱਥੀ ਲਾਹ ਕੇ ਉਸ ਤੇ ਵਾਰ ਕਰਕੇ ਉਸਨੂੰ ਜਖਮੀ ਕਰ ਦਿੱਤਾ। ਹਮਲਾਵਰ ਨੌਜਵਾਨ ਨੇ ਇੱਥੇ ਹੀ ਬਸ ਨਹੀਂ ਕੀਤੀ। ਉਸਨੂੰ ਘਸੀਟ ਕੇ ਬਾਹਰ ਗਲੀ ਵਿੱਚ ਲਿਜਾ ਕੇ ਆਪਣਾ ਬੁਲਟ ਮੋਟਰਸਾਇਕਲ ਸਟਾਰਟ ਕਰਕੇ ਉਸਦੀਆਂ ਲੱਤਾਂ ਤੋਂ ਦੀ ਲੰਘਾ ਦਿੱਤਾ ਜਿਸ ਨਾਲ ਉਸ ਦੀ ਸੱਜੀ ਲੱਤ ਟੁੱਟ ਗਈ । ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਰਮਜ਼ਾਨ ਚੀਨੀ ਨੇ ਉਸਦੇ ਦੇ ਲੜਕੇ ਨਾਲ ਗਾਲੀ ਗਲੋਚ ਕੀਤਾ ਸੀ ਅਤੇ ਉਸਨੇ ਨੇ ਇਸ ਬਾਰੇ ਰਮਜ਼ਾਨ ਚਿੱਲੀ ਨੂੰ ਪਿੱਛੇ ਅਤੇ ਕਿਉਂ ਅਜਿਹਾ ਕਰ ਰਿਹਾ ਹੈ। ਉਦੋਂ ਦੀ ਹੀ ਹੋ ਉਹਨਾਂ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ।
ਦੀਨਾਨਗਰ ਥਾਣੇ ਵਿਚ ਹਮਲਾਵਰ ਨੌਜਵਾਨ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਅੰਤਰਗਤ ਮਾਮਲਾ ਦਰਜ ਕੀਤਾ ਗਿਆ ਹੈ।