ਅਕਰਮ ਬੱਗਾ ਦੇ ਵੱਡੇ ਭਰਾ ਮੁਹੰਮਦ ਅਰਸ਼ਦ (ਬੀਨੂ) ਦਾ ਦੇਹਾਂਤ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 29 ਸਤੰਬਰ 2022, ਮਲੇਰਕੋਟਲਾ ਦੇ ਵਾਰਡ ਨੰਬਰ 6 ਤੋ ਕਾਗਰਸ ਦੇ ਸੀਨੀਅਰ ਆਗੂ ਅਤੇ ਸੋਸ਼ਲ ਵਰਕਰ ਮੁਹੰਮਦ ਅਕਰਮ ਬੱਗਾ ਦੇ ਬੜੇ ਭਰਾ ਮੁਹੰਮਦ ਅਰਸ਼ਦ (ਬੀਨੂ) ਪੁੱਤਰ ਸੁਲੇਮਾਨ (ਨਾਰਾ ਤੇਲੀ) ਨਿਵਾਸੀ ਅਜੀਤ ਨਗਰ ਮਸਜਿਦ ਬਿਲਾਲ ਵਾਲੀ ਗਲੀ ਨੇਡ਼ੇ ਗਰੇਵਾਲ ਚੌਕ ਮਾਲੇਰਕੋਟਲਾ ਦਾ ਅੱਜ ਇੰਤਕਾਲ ਹੋ ਗਿਆ ਹੈ ਜਿਨ੍ਹਾਂ ਦੀ ਨਮਾਜ਼ ਏ ਜਨਾਜ਼ਾ ਸਥਾਨਕ ਬਾਬਾ ਬੋਦਲੇ ਸਾਹਿਬ ਖੰਨਾ ਰੋਡ ਵਾਲੇ ਕਬਰਿਸਤਾਨ ਵਿਖੇ ਅਦਾ ਕੀਤੀ ਗਈ ਜਿਸ ਵਿਚ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਰਾਜਨੀਤਕ ਸਮਾਜਿਕ ਅਤੇ ਧਾਰਮਿਕ ਲੋਕਾਂ ਨੇ ਸ਼ਿਰਕਤ ਕਰਕੇ ਮਿ੍ਤਕ ਲਈ ਦੂਆ ਏ ਮਗਫਰਿਤ ਕਰਕੇ ਮਿ੍ਤਕ ਨੂੰ ਸਪੁਰਦ ਏ ਖਾਕ ਕਰ ਦਿੱਤਾ । ਮਿ੍ਤਕ ਦੀ ਕੁਲਾਂ ਦੀ ਰਸਮ ਦੀ ਦੂਆ ਭਲਕੇ 30 ਸਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਹੋਵੇਗੀ। ਮ੍ਰਿਤਕ ਮੁਹੰਮਦ ਅਰਸ਼ਦ ਬੀਨੂ ਜੋ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਤੋਂ ਪੀਡ਼ਤ ਸਨ ਗੋਲਡਨ ਸਵੀਟਸ ਕਿਲਾ ਰਹਿਮਤਗੜ੍ਹ ਦੇ ਮਾਲਕ ਹਾਜੀ ਅਬਦੁਲ ਗੱਫਾਰ ਪੱਪੀ ਦੇ ਸਾਲਾ ਲੱਗਦੇ ਸੀ ।