ਕੈਨੇਡਾ: ਇੰਡੋ ਕਨੇਡੀਅਨ ਸੀਨੀਅਰ ਸੈਂਟਰ ‘ਚ ਹੋਇਆ ਮਹੀਨਾਵਾਰ ਕਵੀ ਦਰਬਾਰ
ਹਰਦਮ ਮਾਨ
ਸਰੀ, 29 ਸਤੰਬਰ 2022- ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ੳਪਰਲੇ ਹਾਲ ਵਿੱਚ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਰਣਜੀਤ ਸਿੰਘ ਨਿੱਝਰ, ਗੁਰਮੀਤ ਕਾਲਕਟ, ਗੁਰਬਚਨ ਸਿੰਘ ਬਰਾੜ, ਗੁਰਮੀਤ ਸਿੰਘ ਸੇਖੋਂ, ਬਲਬੀਰ ਸਿੰਘ ਸੰਘਾ, ਚਮਕੌਰ ਸਿੰਘ ਅੋਲਖ, ਅਵਤਾਰ ਸਿੰਘ ਬਰਾੜ, ਰਣਜੀਤ ਸਿੰਘ ਨਿੱਝਰ, ਜਰਨੈਲ ਸਿੰਘ ਪਨੇਸਰ, ਗੁਰਦਰਸ਼ਨ ਬਾਦਲ, ਸੀਤਾ ਰਾਮ ਆਹੀਰ, ਸੰਤੋਖ ਸਿੰਘ ਸੰਘਾ, ਬਲਬੀਰ ਸਿੰਘ ਢਿੱਲੋਂ, ਮਨਜੀਤ ਸਿੰਘ ਮੱਲ੍ਹਾ, ਗੁਰਦਿਆਲ ਸਿੰਘ ਜੌਹਲ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆਂ। ਕਵੀ ਦਰਬਾਰ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਾਖੂਬੀ ਕੀਤਾ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ ਤੌਰ ‘ਤੇ ਅਪੀਲ ਕੀਤੀ ਕਿ ਅੱਗੇ ਤੋਂ ਕਵੀ ਦਰਬਾਰ ਹਰ ਮਹੀਨੇ ਦੇ ਆਖਰੀ ਐਤਵਾਰ ਠੀਕ 12.30 ਵਜੇ ਸ਼ੁਰੂ ਹੋ ਜਾਇਆ ਕਰੇਗਾ।
ਕਵੀ ਦਰਬਾਰ ਦੌਰਾਨ ਚਾਹ ਪਾਣੀ ਦੀ ਸੇਵਾ ਗੁਰਦਿਆਲ ਸਿੰਘ ਜੌਹਲ ਵੱਲੋਂ ਕੀਤੀ ਗਈ। ਇਸ ਮੌਕੇ ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦੇ ਸਾਰੇ ਮੈਬਰਾਂ ਦੀ ਇਕ ਯਾਦਗਾਰੀ ਤਸਵੀਰ ਲਈ ਗਈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com