ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਚੋਣ ਕੀਤੀ
ਬਲਵਿੰਦਰ ਕੌਰ ਅਲੀ ਸ਼ੇਰ ਜ਼ਿਲ੍ਹਾ ਪ੍ਰਧਾਨ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਜਰਨਲ ਸਕੱਤਰ ਚੁਣੇ ਗਏ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਸਤੰਬਰ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਚੋਣ ਸਥਾਨਕ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਵਿਖੇ ਸਟੇਟ ਆਬਜ਼ਰਬਰ ਸ੍ਰੀ ਮਤੀ ਸ਼ਕੁੰਤਲਾ ਸਰੋਏ, ਜਰਮਨਜੀਤ ਸਿੰਘ ਸੂਬਾ ਪ੍ਰਧਾਨ ਡੀ ਐਮ ਐਫ਼ ਪੰਜਾਬ, ਅਮਰਜੀਤ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਜਿਸ ਵਿੱਚ ਵੱਖ ਵੱਖ ਬਲਾਕਾਂ ਦੀਆਂ ਚੁਣੀਆਂ ਹੋਈਆਂ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਜਿਸ ਵਿੱਚ ਸਰਬ ਸੰਮਤੀ ਆਸਾ ਵਰਕਰ ਫੈਸਿਲੀਟੇਟਰ ਯੂਨੀਅਨ ਜਿਲ੍ਹਾ ਗੁਰਦਾਸਪੁਰ ਦੀ ਨਵੀਂ ਕਮੇਟੀ ਦੇ
ਪ੍ਰਧਾਨ ਬਲਵਿੰਦਰ ਕੌਰ ਅਲੀਸੇ਼ਰ ਸੀਨੀਅਰ ਮੀਤ ਪ੍ਰਧਾਨ ਕੁਲਬੀਰ ਕੌਰ ਭੁੱਲਰ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮਪੁਰ ਵਿਤ ਸਕੱਤਰ ਮਨਜੀਤ ਕੌਰ ਭੁੱਲਰ, ਮੀਤ ਪ੍ਰਧਾਨ ਗੁਰਮਿੰਦਰ ਕੌਰ ਦੁਰਾਂਗਲਾ ਮੀਤ ਪ੍ਰਧਾਨ ਮੀਰਾਂ ਕਾਹਨੂੰਵਾਨ ਮੀਤ ਪ੍ਰਧਾਨ ਮਨਜੀਤ ਕੌਰ ਰਣਜੀਤ ਬਾਗ਼, ਜਥੇਬੰਦਕ ਸਕੱਤਰ ਆਂਚਲ ਮੱਟੂ ਬਟਾਲਾ ਸਹਾਇਕ ਵਿਤ ਸਕੱਤਰ ਕਰਮਜੀਤ ਕੌਰ ਨੌਸ਼ਹਿਰਾ ਮੱਝਾ ਸਿੰਘ ਪ੍ਰੈਸ ਸਕੱਤਰ ਲਵਲੀ ਬਹਿਰਾਮਪੁਰ, ਸਹਾਇਕ ਪ੍ਰੈਸ ਸਕੱਤਰ ਮੌਨਿਕਾ ਗੁਰਦਾਸਪੁਰ ਸਹਾਇਕ ਸਕੱਤਰ ਹਰਪ੍ਰੀਤ ਕੌਰ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਰਾਜਵਿੰਦਰ ਕੌਰ ਖਹਿਰਾ ਕੋਟਲੀ ਕਾਂਤਾ ਸ਼ਰਮਾ ਭੁੱਲਰ ਕਮਲਜੀਤ ਕੌਰ ਕਾਹਨੂੰਵਾਨ ਪਰਮਜੀਤ ਕੌਰ ਬਾਠਾਵਾਲਾ ਸਮਾਂ ਦੁਰਾਗਲਾ ਸਿਮਰਨ ਜੀਤ ਭੁਲਰ ਨਰੇਸ਼ ਅਵਾਖਾ ਊਸ਼ਾ ਰਾਣੀ ਧਮਰਾਇਤ ਅਤੇ ਅਮਰਜੀਤ ਸ਼ਾਸਤਰੀ, ਬਲਵਿੰਦਰ ਕੌਰ ਰਾਵਲਪਿੰਡੀ ਬਤੌਰ ਮੁੱਖ ਸਲਾਹਕਾਰ ਜਥੇਬੰਦੀ ਨੂੰ ਸਹਿਯੋਗ ਕਰਨਗੇ। ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੀ ਮਹੀਨਾਵਾਰ ਰੈਗੂਲਰ ਤਨਖਾਹ ਲਾਗੂ ਕਰਵਾਉਣਾ , ਸਾਡੇ ਸੰਘਰਸ਼ ਦੀ ਜਿੱਤ ਹੈ। ਘੱਟੋ ਘੱਟ ਉਜਰਤ ਕਾਨੂੰਨ ਦੀ ਗਰੰਟੀ, ਬੁਢਾਪਾ ਪੈਨਸ਼ਨ, ਮੈਡੀਕਲ ਬੀਮਾ ਯੋਜਨਾ, ਅਤੇ ਬਣਦੀ ਛੁੱਟੀਆਂ ਲਾਗੂ ਕਰਨ ਲਈ ਸਾਨੂੰ ਜਦੋਜਹਿਦ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੂਬਾ ਆਗੂ ਸ਼ਕੁੰਤਲਾ ਸਰੋਏ ਨੇ ਕਰੋਨਾ ਕਾਲ ਦੌਰਾਨ ਆਸ਼ਾ ਵਰਕਰਾਂ ਵੱਲੋਂ ਦਲੇਰੀ ਨਾਲ ਸਮਾਜਿਕ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਅਤੇ ਸੰਘਰਸ਼ ਦਾ ਪੱਲਾ ਫੜ ਕੇ ਆਪਣੀ ਹੌਂਦ ਨੂੰ ਬਰਕਰਾਰ ਰੱਖਣ ਲਈ ਮੁਬਾਰਕਬਾਦ ਦਿੱਤੀ। ਬਲਵਿੰਦਰ ਕੌਰ ਰਾਵਲਪਿੰਡੀ ਸੂਬਾ ਪ੍ਰਚਾਰ ਸਕੱਤਰ ਨੇ ਸਮਾਜ ਦੀ ਅੱਧੀ ਆਬਾਦੀ ਔਰਤਾਂ ਹੋਣ ਕਰਕੇ ਪਿੰਡ ਪਿੰਡ ਔਰਤਾਂ ਨੂੰ ਲਾਮਬੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਔਰਤਾਂ ਨਾਲ ਪੈਰ ਪੈਰ ਤੇ ਵਧੀਕੀਆਂ ਹੋ ਰਹੀਆਂ ਹਨ। ਬਲਾਤਕਾਰ, ਘਰੇਲੂ ਹਿੰਸਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਜਿਨ੍ਹਾਂ ਦਾ ਮੁਕਾਬਲਾ ਇਕ ਜਥੇਬੰਧਕ ਢਾਂਚੇ ਨੂੰ ਉਸਾਰਕੇ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸ਼ਾਸਤਰੀ, ਅਨੇਕ ਚੰਦ ਪਾਹੜਾ, ਨਿਰਮਲ ਸਿੰਘ ਸਰਵਾਲੀ, ਨਿਸ਼ਾ ਕਲੀਜਪੁਰ ਅਮਰਜੀਤ ਸਿੰਘ ਮਨੀ ਨੇ ਆਪਣੇ ਵਿਚਾਰ ਸਾਂਝੇ ਕੀਤੇ।