ਪੰਜਾਬ ਵਿਧਾਨ ਸਭਾ ਸੈਸ਼ਨ ਵਧਾਏ ਜਾਣ ਦੇ ਆਸਾਰ
ਚੰਡੀਗੜ੍ਹ, 27 ਸਤੰਬਰ 2022-
ਪੰਜਾਬ ਵਿਧਾਨ ਸਭਾ ਦਾ ਅੱਜ ਸੈਸ਼ਨ 11 ਵਜੇ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਸੈਸ਼ਨ 12 ਵਜੇ ਤੱਕ ਹਾਲ ਦੀ ਘੜੀ ਮੁਲਤਵੀਂ ਕੀਤਾ ਗਿਆ ਹੈ ਅਤੇ ਬਿਜ਼ਨੈੱਸ ਸਲਾਹਕਾਰ ਕਮੇਟੀ ਦੀ ਮੀਟਿੰਗ ਜਾਰੀ ਹੈ।
ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ, ਵਿਧਾਨ ਸਭਾ ਸੈਸ਼ਨ ਵਧਾਇਆ ਜਾ ਸਕਦਾ ਹੈ।
ਨਿਊਜ਼-18 ਦੀ ਰਿਪੋਰਟ ਮੁਤਾਬਿਕ, ਸੈਸ਼ਨ 3 ਅਕਤੂਬਰ ਤੱਕ ਵਧਾਇਆ ਜਾ ਸਕਦਾ ਹੈ।
ਹਾਲਾਂਕਿ ਸਪੀਕਰ ਦੁਬਾਰਾ ਸ਼ੁਰੂ ਹੋਣ ਵਾਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਧਾਨ ਸਭਾ ਸੈਸ਼ਲ ਵਧਾਉਣ ਦਾ ਐਲਾਨ ਕਰਨਗੇ।