ਭਾਰਤੀ ਸਰਹੱਦ ਵਿਚ ਘੁੰਮ ਰਿਹਾ ਪਾਕਿਸਤਾਨੀ ਡਰੋਨ ਵਾਪਸ ਮੋੜਿਆ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 26 ਸਤੰਬਰ 2022- ਇਕ ਵਾਰ ਫੇਰ ਭਾਰਤੀ ਸਰਹੱਦ ਵਿਚ ਪਾਕਿਸਤਾਨ ਦਾ ਡਰੋਨ ਬੀ.ਐਸ.ਐਫ ਦੀ ਚੱਕਰੀ ਪੋਸਟ 'ਤੇ ਰਾਤ ਨੂੰ ਦੇਖਿਆ ਗਿਆ, ਜੋ ਕਿ ਕਰੀਬ 25 ਮਿੰਟ ਤੱਕ ਭਾਰਤ ਦੀ ਸਰਹਰਾ ਦੇ ਨੇੜੇ-ਤੇੜੇ ਘੁੰਮ ਰਿਹਾ ਹੈ। ਸਰਹੱਦ ਚੌਕੀ ਅਤੇ ਬੀ.ਐਸ.ਐਫ ਵਲੋਂ ਕਈ ਰਾਉਂਡ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਨੂੰ ਮੁੜ ਗਿਆ। ਜਿਸ ਖੇਤਰ ਵਿਚ ਡਰੋਨ ਮੰਡਰਾ ਰਿਹਾ ਸੀ ਉਸ ਦੇ ਆਲੇ-ਦੁਆਲੇ ਬੀ ਐਸ ਐਫ ਦੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ।