ਕਾਂਗਰਸ ਪਾਰਟੀ ਵਲੋਂ ਜਗਰਾਓਂ ਵਿਖੇ ਤਿਰੰਗਾ ਯਾਤਰਾ ’ਚ ਕੀਤੀ ਗਈ
ਦੀਪਕ ਜੈਨ
ਜਗਰਾਉਂ, 13 ਅਗਸਤ 2022 - ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਦੇਸ਼ ਅੰਦਰ ਕਾਂਗਰਸ ਪਾਰਟੀ ਵੱਲੋਂ ਆਰੰਭੀ ਤਿਰੰਗ ਯਾਤਰਾ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਜਗਰਾਉਂ ’ਚ ਅੱਜ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਅਗਵਾਈ ’ਚ ਕੱਢੀ ਗਈ। ਅੱਜ ਸ਼ਹਿਰ ’ਚ ਥਾਂ-ਥਾਂ ਤਿਰੰਗੇ ਹੀ ਤਿਰੰਗੇ ਦਿਖਾਈ ਦਿੱਤੇ। ਸਥਾਨਕ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ ਤਿਰੰਗ ਯਾਤਰਾ ਲਾਜਪਤ ਰਾਏ, ਨਹਿਰੂ ਮਾਰਕੀਟ ਤੇ ਕਮਲ ਚੌਕ ਤੋਂ ਹੁੰਦੀ ਹੋਈ ਕਮੇਟੀ ਪਾਰਕ ਵਿਖੇ ਸਮਾਪਤ ਹੋਈ। ਤਿਰੰਗ ਯਾਤਰਾ ਦੌਰਾਨ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ (ਦਿਹਾਤੀ) ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵਿਸ਼ੇਸ਼ ਤੌਰ ’ਤੇ ਪਹੁੰਚੇ। ਵੱਡਾ ਇਕੱਠ ਦੇਖ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪੂਰੀ ਤਰ੍ਹਾਂ ਖੁਸ਼ ਨਜ਼ਰ ਆਏ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਆਜ਼ਾਦੀ ਦੇ 75ਵੇਂ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਜਗਰਾਉਂ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਵੱਡਾ ਇਕੱਠ ਕਰਨ ’ਤੇ ਸਾਬਾਸ਼ ਦਿੱਤੀ। ਇਸ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਨੇ ਕਮੇਟੀ ਪਾਰਕ ਵਿਖੇ ਲਾਲਾ ਲਾਜਪਤ ਰਾਏ ਦੇ ਬੁੱਤ ’ਤੇ ਫੁੱਲ ਅਰਪਿਤ ਕੀਤੇ। ਇਸ ਮੌਕੇ ਸੋਨੀ ਗਾਲਿਬ ਨੇ ਦੇਸ਼ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ ਆਪੋ-ਆਪਣੇ ਘਰਾਂ ਅਤੇ ਆਪਣੇ ਕਾਰੋਬਾਰੀ ਅਦਾਰਿਆਂ ਦੀਆਂ ਛੱਤਾਂ ’ਤੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਦੇਸ਼ ਵਾਸੀ ਆਜ਼ਾਦੀ ਦਾ 75ਵਾਂ ਸਾਲ ਪੂਰੇ ਉਤਸ਼ਾਹ ਅਤੇ ਸ਼ਰਧਾ ਅਤੇ ਲਗਨ ਨਾਲ ਮਨਾਉਣ। ਉਨ੍ਹਾਂ ਕਿਹਾ ਕਿ ਭਾਰਤ ਦੀ ਆਣ ਬਾਣ ਅਤੇ ਸ਼ਾਨ ਦੇਸ ਦਾ ਕੌਮੀ ਤਿਰੰਗਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਹਰੇਕ ਘਰ ਵਿੱਚ ਲਹਿਰਾਇਆ ਜਾਵੇਗਾ, ਜਿਸ ਪ੍ਰਤੀ ਦੇਸ਼ ਵਾਸੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਮੈਡਮ ਹਰਪ੍ਰੀਤ ਕੌਰ ਰਿੱਪੂ ਗਿੱਲ, ਕੌਂਸਲਰ ਗੁਰਪ੍ਰੀਤ ਕੌਰ ਤਤਲਾ,ਸਤਿੰਦਰਜੀਤ ਸਿੰਘ ਤਤਲਾ, ਕੌਂਸਲਰ ਜਰਨੈਲ ਸਿੰਘ ਲੋਹਟ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਮੇਸ਼ੀ ਸਹੋਤਾ, ਕੌਂਸਲਰ ਸੁਖਦੇਵ ਕੌਰ, ਡਾ: ਇਕਬਾਲ ਸਿੰਘ ਧਾਲੀਵਾਲ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਅਮਨ ਕਪੂਰ ਬੌਬੀ, ਗੋਰਾ ਲੱਧੜ, ਕੌਂਸਲਰ ਡਿੰਪਲ ਗੋਇਲ, ਹਰਪ੍ਰੀਤ ਸਿੰਘ ਧਾਲੀਵਾਲ, ਪਰਾਸ਼ਰ ਦੇਵ ਸ਼ਰਮਾ, ਰਾਜ ਕੁਮਾਰ ਮਲਹੋਤਰਾ, ਗੋਪਾਲ ਸ਼ਰਮਾ, ਦੇਵ ਵਰਤ ਸ਼ਰਮਾ, ਰਿੰਪੀ ਕੌੜਾ, ਕੱਕੂ ਸ਼ਰਮਾ, ਸੰਦੀਪ ਲੇਖੀ, ਟੀਨਾ, ਰਾਜ ਕੁਮਾਰ ਭੱਲਾ ਆਦਿ ਹਾਜ਼ਰ ਸਨ।