ਸਕੂਲਾਂ , ਕਾਲਜਾਂ , ਮਾਲਾਂ ਤੇ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਕੀਤਾ ਲਾਜ਼ਮੀ ਹੋਇਆ ਪੰਜਾਬ 'ਚ - ਨਵੀਆਂ ਹਦਾਇਤਾਂ
ਚੰਡੀਗੜ੍ਹ, 13 ਅਗਸਤ 2022 - ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰ ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਬੈਨ ਇਹ ਵੀ ਕਿਹਾ ਗਿਆ ਹੈ ਕੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਜਨਤਕ ਥਾਵਾਂ 'ਤੇ ਨਾ ਥੁੱਕਿਆ ਜਾਵੇ।
ਨਵੀਆਂ ਹਦਾਇਤਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://drive.google.com/file/d/1hfsHG6LmKOOqp3L4pRj1YwUU8p6vAGIZ/view?usp=sharing
ਕੋਰੋਨਾ ਦੇ ਲੱਛਣਾਂ ਵਾਲੇ ਆਪਣੀ ਜਾਂਚ ਕਰਵਾਉਣ। ਕੋਰੋਨਾ ਦੀ ਜਾਂਚ ਕਰਨ ਵਾਲੇ ਹਸਪਤਾਲ, ਲੈਬਾਂ ਅਤੇ ਕੁਲੈਕਸ਼ਨ ਸੈਂਟਰ ਕੋਰੋਨਾ ਟੈਸਟ ਪਾਜ਼ੀਟਿਵ ਅਤੇ ਨੈਗੇਟਿਵ ਦੇ ਨਤੀਜੇ ਪੰਜਾਬ ਸਰਕਾਰ ਦੇ ਕੋਵਾ ਪੋਰਟਲ 'ਤੇ ਅਪਲੋਡ ਕਰਨ। ਕੋਵਿਡ ਵੈਕਸੀਨ ਦੀ ਦੂਜੀ ਖ਼ੁਰਾਕ ਅਤੇ ਸਾਵਧਾਨੀ ਖ਼ੁਰਾਕ ਲੈਣ ਵਾਲੇ ਇਸ ਨੂੰ ਜਲਦ ਤੋਂ ਜਲਦ ਲੈਣ।