ਤਿਰੰਗਾ ਯਾਤਰਾ ਸ਼ਹਿਰ ਵਿਚ ਬਣਾਏਗੀ ਦੇਸ਼ ਭਗਤੀ ਦਾ ਮਾਹੌਲ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 13 ਅਗਸਤ 2022
ਸਨਾਤਨ ਜਾਗਰਣ ਮੰਚ ਦੀ ਤਿੰਰਗਾ ਯਾਤਰਾ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਯਾਤਰਾ ਸਫ਼ਲ ਬਣਾਉਣ ਲਈ ਜਾਗਰਣ ਮੰਚ ਦੇ ਅਹੁਦੇਦਾਰਾਂ ਵੱਲੋਂ ਵੀ ਖੂਬ ਮਿਹਨਤ ਕੀਤੀ ਜਾ ਰਹੀ ਹੈ। ਅਹੁਦੇਦਾਰਾਂ ਵੱਲੋਂ ਇਸ ਦੇ ਲਈ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।
ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ 14 ਅਗਸਤ ਐਤਵਾਰ ਨੂੰ ਸਵੇਰੇ ਸਾਢੇ ਨੌਂ ਵਜੇ ਇਹ ਤਿਰੰਗਾ ਯਾਤਰਾ ਨਹਿਰੂ ਪਾਰਕ ਤੋਂ ਸ਼ੁਰੂ ਹੋਵੇਗੀ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਬਿਨਾਂ ਕਿਸੇ ਪਾਰਟੀਬਾਜ਼ੀ ਅਤੇ ਧਾਰਮਿਕ ਮਤਭੇਦਾਂ ਯਾਤਰਾ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਅਜਿਹੇ ਇੰਤਜ਼ਾਮ ਅਤੇ ਪ੍ਰਬੰਧ ਕੀਤੇ ਗਏ ਹਨ ਕਿ ਤਿਰੰਗਾ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਪੁਰਾਣੀ ਦਾਣਾ ਮੰਡੀ ਵਿਖੇ ਖਤਮ ਹੋਵੇਗੀ। ਉਨ੍ਹਾਂ ਦੱਸਿਆ ਕਿ ਤਿਰੰਗਾ ਯਾਤਰਾ ਦੇ ਦੌਰਾਨ ਪੂਰੇ ਸ਼ਹਿਰ ਵਿਚ ਦੇਸ਼ ਭਗਤੀ ਦਾ ਮਾਹੌਲ ਬਣ ਜਾਵੇਗਾ।