ਐਜੂਕੇਸ਼ਨ ਵਰਲਡ ਵਿੱਚ ਨੀਟ ਡਰਾਪਰ ਦੇ ਨਵੇਂ ਬੈਚ 16 ਅਗਸਤ ਤੋਂ ਸ਼ੁਰੂ
ਕੋਟਾ, ਬੰਗਾਲ ਅਤੇ ਚੰਡੀਗੜ੍ਹ ਦੇ ਵਿਸ਼ਾ ਮਾਹਿਰ ਅਧਿਆਪਕਾਂ ਵੱਲੋਂ ਸੰਸਥਾ ਵਿੱਚ ਕਰਵਾਈ ਜਾ ਰਹੀ ਹੈ ਤਿਆਰੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 13 ਅਗਸਤ 2022
ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਖੇ 16 ਅਗਸਤ ਤੋਂ ਨੀਟ ਡਰਾਪਰ ਦੇ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਸੰਸਥਾ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਨੀਟ ਪ੍ਰੀਖਿਆ ਦੀ ਤਿਆਰੀ ਕੋਟਾ, ਚੰਡੀਗੜ੍ਹ ਅਤੇ ਬੰਗਾਲ ਤੋਂ ਚੁਣੇ ਗਏ ਵਿਸ਼ਾ ਮਾਹਿਰਾਂ ਦੁਆਰਾ ਕਰਵਾਈ ਜਾਵੇਗੀ। ਇਸ ਬੈਚ ਵਿੱਚ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਪੈਟਰਨ ਅਨੁਸਾਰ ਬੇਸਿਕਸ ਕਲੀਅਰ ਕਰਾ ਕੇ ਫਿਜ਼ਿਕਸ, ਕੈਮਿਸਟਰੀ, ਬੋਟਨੀ ਅਤੇ ਜੂਲਾਜੀ ਵਿਸ਼ਿਆਂ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇਗਾ। ਡਰਾਪਰ ਬੈਚ ਦੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਨੋਟਸ ਅਤੇ ਕਿਤਾਬਾਂ ਦਿੱਤੀਆਂ ਜਾਣਗੀਆਂ। ਐਜੂਕੇਸ਼ਨ ਵਰਲਡ ਵੱਲੋਂ ਸ਼ਹਿਰ ਵਿੱਚ ਹੀ ਬਹੁਤ ਘੱਟ ਫੀਸਾਂ ਵਿੱਚ ਵਧੀਆ ਕੋਚਿੰਗ ਮੁਹੱਈਆ ਕਰਵਾਈ ਗਈ ਹੈ, ਜਿਸ ਕਾਰਨ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਕੋਚਿੰਗ ਲਈ ਦੂਰ-ਦੂਰ ਜਾਣ ਦੀ ਲੋੜ ਨਹੀਂ ਹੈ।
ਜ਼ਿਕਰਯੋਗ ਹੈ ਕਿ ਐਜੂਕੇਸ਼ਨ ਵਰਲਡ 'ਚ ਪਿਛਲੇ 9 ਸਾਲਾਂ ਤੋਂ ਨੀਟ ਅਤੇ ਜੇਈਈ ਦੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਹਾਲ ਹੀ 'ਚ ਸੰਸਥਾ ਤੋਂ ਕੁਆਲਿਟੀ ਕੋਚਿੰਗ ਲੈ ਕੇ ਸਾਹਿਲ ਨੇ ਜੇਈਈ (ਮੇਨਜ਼) 'ਚ 98.85 ਪਰਸੈਂਟਾਈਲ, ਕਰਨ ਆਨੰਦ ਨੇ ਜੇਈਈ (ਐਡਵਾਂਸ), ਅਕਸ਼ਨੂਰ ਨੇ ਨੀਟ ਅਤੇ ਤਰਨਵੀਰ ਨੇ ਐਨ ਡੀ ਏ ਦੀ ਯੋਗਤਾ ਪੂਰੀ ਕੀਤੀ ਹੈ।ਪਰੀਖਿਆ ਪਾਸ ਕੀਤੀ ਹੈ। ਸੰਸਥਾ ਤੋਂ ਕੋਚਿੰਗ ਲੈ ਕੇ 1450 ਤੋਂ ਵੱਧ ਵਿਦਿਆਰਥੀ ਵੱਖ-ਵੱਖ ਇਮਤਿਹਾਨਾਂ ਵਿੱਚ ਸਿਲੈਕਸ਼ਨ ਪ੍ਰਾਪਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਸੰਸਥਾ ਵਿੱਚ +1, +2 ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਦੇ ਬੈਚ ਵੀ ਚੱਲ ਰਹੇ ਹਨ। ਵਿਦਿਆਰਥੀ ਦਾਖਲੇ ਲਈ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।