ਕ੍ਰਿਸ਼ਨ ਲੀਲਾ ਅੱਜ 12 ਅਗਸਤ ਤੋਂ 14 ਅਗਸਤ ਤੱਕ ਚੱਲੇਗੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 12 ਅਗਸਤ 2022
ਸ੍ਰੀ ਕ੍ਰਿਸ਼ਨਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਨਮ ਅਸ਼ਟਮੀਂ ਦੇ ਉਪਲਕਸ਼ ਵਿਚ ਪੁਰਾਣੀ ਦਾਣਾ ਮੰਡੀ ਗੁਰਦਾਸਪੁਰ ਵਿਖੇ ਸ੍ਰੀ ਕ੍ਰਿਸ਼ਨ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਜੋ ਅੱਜ ਸ਼ਾਮ 4 ਵਜੇ ਸ਼ੁਰੂ ਹੋਵੇਗੀ ਅਤੇ ਤਿੰਨ ਦਿਨ ਯਾਨੀ ਕਿ 14 ਅਗਸਤ ਤੱਕ ਚਲੇਗੀ। ਕ੍ਰਿਸ਼ਨਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੰਡਤ ਵਿਜੇ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਿਸ਼ਨ ਲੀਲਾ ਦੌਰਾਨ ਕਥਾ ਬਿਆਸ ਪ੍ਰਿਅਂਕਾ ਬਾਵਾ ਜੀ ਪਠਾਨਕੋਟ ਵਾਲੇ 12 ਤੋਂ 14 ਅਗਸਤ ਤੱਕ ਸ਼ਾਮ 4 ਤੋਂ 7 ਵਜੇ ਤਕ ਰੋਜ਼ਾਨਾ ਕ੍ਰਿਸ਼ਨਾ ਮੰਦਰ ਦੇ ਹਾਲ ਵਿੱਚ ਕਥਾ ਅਤੇ ਕ੍ਰਿਸ਼ਨ ਲੀਲਾ ਕਰਨਗੇ। ਆਖਰੀ ਦਿਨ 14 ਅਗਸਤ ਨੂੰ ਮਾਹਵਾਰੀ ਤੋਂ ਬਾਅਦ ਕਾਰਜ ਕਰਮ ਦਾ ਸਮਾਪਨ ਹੋਏਗਾ। ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ।