ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਜਲੰਧਰ-ਲੁਧਿਆਣਾ ਹਾਈਵੇਅ ਤੇ ਧਰਨਾ ਦਿਤਾ
ਫਗਵਾੜਾ,12 ਅਗਸਤ 2022-
ਕਿਸਾਨਾਂ ਵਲੋਂ ਗੰਨਾ ਮਿੱਲਾਂ ਵੱਲੋਂ ਬਕਾਇਆ ਰਾਸ਼ੀ ਨਾ ਦੇਣ ਦੇ ਰੋਸ ਵਜੋਂ ਜਲੰਧਰ-ਲੁਧਿਆਣਾ ਹਾਈਵੇਅ ਤੇ ਦੂਜੇ ਦਿਨ ਧਰਨਾ ਦਿਤਾ।
ਅੱਜ 12 ਅਗਸਤ ਨੂੰ ਫਗਵਾਡ਼ਾ ਵਿਖੇ ਕਿਸਾਨਾਂ ਨੇ ਹਾਈਵੇਅ ਜਾਮ ਕਰ ਦਿੱਤਾ।
ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਫਗਵਾੜਾ ਸ਼ੂਗਰ ਮਿੱਲ ਗੰਨੇ ਦੇ 72 ਕਰੋੜ ਰੁਪਏ ਜਾਰੀ ਨਹੀਂ ਕਰ ਰਹੀ ਹੈ।