ਗੇਲਾ ਰਾਮ ਗੇਰਾ ਟਰੱਸਟ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ, 12 ਅਗਸਤ -ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫ਼ਰੀਦਕੋਟ ਵਿਖੇ ਪੰਤਾਜ਼ਲੀ ਯੋਗ ਸੰਮਤੀ ਫ਼ਰੀਦਕੋਟ ਦੇ ਮਹਿਲਾ ਵਿੰਗ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਪੰਤਾਜ਼ਲੀ ਯੋਗ ਸੰਮਤੀ ਫ਼ਰੀਦਕੋਟ ਦੇ ਮਹਿਲਾ ਵਿੰਗ ਦੇ ਪ੍ਰਧਾਨ ਗੀਤਾ ਗੇਰਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਤੀਆਂ ਦੇ ਤਿਉਹਾਰ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਜਾਈਏ, ਦੁਨੀਆਂ ਦੇ ਕਿਸੇ ਵੀ ਕੋਨੇ 'ਚ ਵਸ ਜਾਈਏ ਸਾਨੂੰ ਕਦੇ ਵੀ ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ।
ਉਨ੍ਹਾਂ ਕਿਹਾ ਤੀਆਂ ਸਾਉਣ ਮਹੀਨੇ ਦਾ ਪ੍ਰਸਿੱਧ ਤਿਉਹਾਰ ਜੋ ਕਿਸੇ ਪਿੰਡ, ਸ਼ਹਿਰ, ਮਹੁੱਲੇ ਦੀਆਂ ਬੇਟੀਆਂ ਨੂੰ ਵਿਆਹ ਤੋਂ ਬਾਅਦ ਇਕੱਠੇ ਹੋ ਕੇ ਖੁਸ਼ੀਆਂ ਮਨਾਉਣ ਦਾ ਮੌਕਾ ਦਿੰਦਾ ਹੈ । ਉਨ੍ਹਾਂ ਕਿਹਾ ਇਸ ਮਹੀਨੇ ਪਕਾਏ ਜਾਣ ਵਾਲੇ ਪਕਵਾਨ ਪੰਜਾਬੀ ਦੇ ਪਸੰਦੀਦਾ ਪਕਵਾਨ ਹਨ । ਉਨ੍ਹਾਂ ਕਿਹਾ ਨਵੀਂ ਪੀੜ੍ਹੀ ਨੂੰ ਸਾਡੇ ਮਹਾਨ ਵਿਰਸੇ ਨਾਲ ਜੋੜਨ ਵਾਸਤੇ ਸਾਨੂੰ ਹਰ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਕਮਲ ਚੋਪੜਾ, ਸਰੋਜ ਗੁਪਤਾ, ਡਾ.ਜਾਗਿ੍ਤੀ ਗਰਗ, ਊਸ਼ਾ ਚਾਵਲਾ, ਰਮੇਸ਼ ਗਿਰਧਰ, ਪ੍ਰੀਤੀ ਸਿੰਗਲਾ, ਸ਼ਿਵਾਨੀ ਗੇਰਾ, ਰੋਜ਼ੀ ਕੱਕੜ, ਕੁਸਮ ਗੱਖੜ, ਸੋਨੀਆ ਨੇ ਮਿਲ ਕੇ ਪੰਜਾਬੀ ਪਹਿਰਾਵਾ ਪਹਿਨ ਕੇ ਗੀਤ, ਲੋਕ ਗੀਤ, ਸੁਹਾਗ,ਘੋੜੀਆਂ ਗਾ ਕੇ ਕਿੱਕਲੀ ਤੇ ਗਿੱਧਾ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ।