ਬੱਚਿਆਂ ਨੂੰ ਸਰੀਰਕ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਜ਼ਰੂਰੀ ਹਨ ਅਲਬੈਨਡਾਜੋਲ ਦੀਆਂ ਗੋਲੀਆਂ - ਡਾ ਰੇਖਾ
ਗੌਰਵ ਮਾਣਿਕ,ਬਾਬੂਸ਼ਾਹੀ ਨੈਟਵਰਕ
ਫਿਰੋਜ਼ਪੁਰ 10 ਅਗਸਤ 2022 ਡੀ-ਵਾਰਮਿੰਗ ਦਿਹਾੜੇ ਮੌਕੇ ਬੱਚਿਆਂ ਨੂੰ ਸਰੀਰਕ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਬਲਾਕ ਮਮਦੋਟ ਅਧੀਨ ਆਉਦੇ ਸਰਕਾਰੀ,ਪ੍ਰਾਈਵੇਟ ਸਕੂਲਾਂ ,ਆਂਗਨਵਾੜੀ ਸੈਟਰਾਂ ਅਤੇ ਘਰਾਂ ਵਿੱਚ ਰਹਿ ਰਹੇ ਹਜ਼ਾਰਾਂ ਬੱਚਿਆਂ ਨੂੰ ਅਲਬੈਨਡਾਜੋਲ ਦੀਆਂ ਗੋਲੀਆਂ ਖੁਆਈਆਂ ਗਈਆ ਤਾਂ ਜੋ ਦੇਸ਼ ਦਾ ਭਵਿਖ ਇੰਨਾਂ ਬੱਚਿਆਂ ਨੂੰ ਬੀਮਾਰੀਆਂ ਤੋ ਬਚਾਇਆ ਜਾ ਸਕੇ।
ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੇਖਾ ਵਲੋ ਅੱਜ ਮਨਾਏ ਗਏ ਡੀ-ਵਾਰਮਿੰਗ ਦਿਹਾੜੇ ਮੌਕੇ ਦਿੱਤੀ ਗਈ।
ਇਸ ਮੌਕੇ ਮਮਦੋਟ ਵਿੱਖੇ ਲੋਕਾਂ ਨੂੰ ਡੀ-ਵਾਰਮਿੰਗ ਦਿਹਾੜੇ ਮੌਕੇ ਸਿਹਤ ਪ੍ਰਤੀ ਜਾਗਰੁਕ ਕੀਤਾ ਗਿਆ।ਇਸ ਮੌਕੇ ਮੌਜੂਦ ਲੋਕਾਂ ਨੂੰ ਡੀ ਵਾਰਮਿੰਗ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੇਖਾ, ਅੰਕੁਸ਼ ਭੰਡਾਰੀ ਬੀ.ਈ.ਈ ਨੇ ਦੱਸਿਆ ਕਿ ਨੰਗੇ ਪੈਰ ਤੁਰਣ,ਹੱਥ ਨੂੰ ਨਾ ਧੋ ਕੇ ਰੋਟੀ ਖਾਣ,ਖੁਲੇ ਵਿੱਚ ਪਖਾਨੇ ਵਿੱਚ ਜਾਣ ਅਤੇ ਹੋਰ ਕੁੱਝ ਕਾਰਨਾਂ ਕਰਕੇ ਅਕਸਰ ਹੀ ਕੀੜੇ ਬੱਚਿਆਂ ਦੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਜਿਸ ਨਾਲ ਸ਼ਰੀਰ ਵਿਚ ਖੂਨ ਦੀ ਕਮੀ ਹੋਣ ਦੇ ਨਾਲ ਨਾਲ ਬੱਚਿਆਂ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿਚ ਖੜੋਤ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਰੀਰ ਵਿਚੋਂ ਇਨ੍ਹਾਂ ਕੀੜਿਆਂ ਨੂੰ ਖਤਮ ਕਰਨ ਦੇ ਲਈ ਬੱਚਿਆਂ ਨੂੰ ਸਿਹਤ ਵਿਭਾਗ ਵੱਲੋਂ ਆਇਰਨ,ਅਲਬੈਨਡਾਜੋਲ ਆਦਿ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਪੇਟ ਵਿਚੋਂ ਕੀੜਿਆਂ ਨੂੰ ਖਤਮ ਕੀਤਾ ਜਾ ਸਕੇ।
ਇਸ ਮੌਕੇ ਸਕੂਲ ਹੈਲਥ ਟੀਮ ਦੀ ਅਗਵਾਈ ਕਰ ਰਹੇ ਡਾ ਹਰਪ੍ਰੀਤ,ਮੈਡਮ ਅਮਨ,ਮੈਡਮ ਅਮ੍ਰਿਤਪਾਲ ਕੌਰ,ਮੈਡਮ ਰਿੰਪਲ ਅਤੇ ਮੈਡਮ ਸੁਖਵੰਤ ਐਲ ਐਚ ਵੀ ਨੇ ਦੱਸਿਆ ਕਿ ਬੱਚੇ ਇਸ ਗੋਲੀ ਨੂੰ ਖਾਲੀ ਢਿੱਡ ਨਾ ਲੈਣ ਅਤੇ ਕੁਝ ਖਾਣ ਤੋਂ ਬਾਅਦ ਹੀ ਇਸ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਆਰ ਬੀ ਐਸ ਕੇ ਸਟਾਫ ਵਲੋ ਬੱਚਿਆਂ ਨੂੰ ਦਵਾਈ ਖੁਆਈ ਗਈ।ਇਸ ਮੌਕੇ ਡਾ ਪ੍ਰਾਕਰਿਤੀ,ਡਾ ਪੱਲਵੀ, ਅੰਕੁਸ਼ ਭੰਡਾਰੀ ਬੀ.ਈ.ਈ,ਮੈਡਮ ਜਗਰੂਪ,ਮੈਡਮ ਆਸ਼ੂ,ਮੈਡਮ ਗੁਰਵਿੰਦਰ,ਮਹਿੰਦਰਪਾਲ, ਮੈਡਮ ਰਿੰਪਲ ਸਮੇਤ ਸਿਹਤ ਵਿਭਾਗ ਦਾ ਹੋਰ ਸਟਾਫ ਮੌਜੂਦ ਸੀ।