ਜੀਤ ਸਿੰਘ ਜੌੜਾ ਦੀ ਯਾਦ 'ਚ ਸਪੀਕਰ ਵਿਧਾਨ ਸਭਾ ਵਲੋਂ ਪਰਿਵਾਰ ਨੂੰ ਪੌਦੇ ਭੇਟ ਕੀਤੇ
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਜੌੜਾ ਪ੍ਰੀਵਾਰ ਦੇ ਫ਼ੈਸਲੇ ਦੀ ਹਰ ਕਿਸੇ ਨੇ ਕੀਤੀ ਸ਼ਲਾਘਾ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ, 10 ਅਗਸਤ -ਫ਼ਰੀਦਕੋਟ ਦੇ ਸਮਾਜ ਸੇਵੀ ਭਰਾ ਜਸਵਿੰਦਰ ਸਿੰਘ ਜੌੜਾ ਰਿਟਾਟਿਡ ਸਰਕਲ ਹੈਡ ਡਰਾਫ਼ਟਸਮੈਨ ਅਤੇ ਇੰਜਨੀਅਰ ਬਲਤੇਜ ਸਿੰਘ ਤੇਜੀ ਦੇ ਪਿਤਾ ਸਵਰਗੀ ਜੀਤ ਸਿੰਘ ਜੌੜਾ ਦੀ ਅੰਤਿਮ ਅਰਦਾਸ ਮੌਕੇ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਰਿਰਵਾ ਨੂੰ ਅਮਰੂਦ ਦੇ ਪੌਦੇ ਭੇਟ ਕੀਤੇ ਗਏ । ਇਸ ਮੌਕੇ ਉਨ੍ਹਾਂ ਕਿਹਾ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਸਾਨੂੰ ਆਪਣੀ ਹਰ ਖੁਸ਼ੀ-ਗਮੀ ਦੇ ਮੌਕੇ ਪੌਦੇ ਲਗਾਉਣੇ ਚਾਹੀਦੇ ਹਨ । ਇਸ ਨੂੰ ਅਮਲ 'ਚ ਲਿਆਉਂਦਿਆਂ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਨੇ ਆਪਣੇ ਦਫ਼ਤਰ ਪਾਵਰ ਹਾਊਸ ਮਿਲਟਰੀ ਏਰੀਆ,ਫ਼ਰੀਦਕੋਟ ਛਾਉਣੀ ਵਿਖੇ ਲਗਾਇਆ । ਇਸ ਮੌਕੇ ਪ੍ਰੀਵਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਬੈਨ ਕੀਤੇ ਸਿੰਗਲ ਯੂਥ ਪਲਾਸਟਿਕ ਦੇ ਫ਼ੈਸਲੇ ਦੇ ਅਮਲ ਕਰਦਿਆਂ ਸਟੀਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਗਈ । ਜਿਸ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ ।
ਦੇ ਭੇਟ ਕਰਨ ਸਮੇਂ ਗੁਰਦੁਆਰਾ ਵਿਸ਼ਵਕਰਮਾ ਸਭਾ ਫ਼ਰੀਦਕੋਟ ਦੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਸਵਰਗੀ ਅਵਤਾਰ ਸਿੰਘ ਬਰਾੜ ਮੈਮੋਰੀਅਲ ਸੁਸਾਇਟੀ, ਪ੍ਰਧਾਨ ਮੱਘਰ ਸਿੰਘ ਖਾਲਸਾ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪ੍ਰਵੀਨ ਕਾਲਾ, ਲਾਇਨ ਆਗੂ ਗੁਰਮੇਲ ਸਿੰਘ ਜੱਸਲ, ਪੰਜਾਬ ਰਾਜ ਮੰਡੀਬੋਰਡ ਫ਼ਰੀਦਕੋਟ ਦੇ ਸੀਨੀਅਰ ਸਹਾਇਕ ਸੁਨੀਲ ਵਾਟਸ, ਲੋਕ ਗਾਇਕ ਰਾਣਾ ਕੰਮੇਆਣਾ, ਮਨਜੀਤ ਪੁਰੀ ਜ਼ਿਲਾ ਭਾਸ਼ਾ ਅਫ਼ਸਰ, ਇੰਜ.ਚਰਨਜੀਤ ਸਿੰਘ, ਪਾਲ ਸਿੰਘ ਸੰਧੂ ਰੁਪਈਆਂ ਵਾਲਾ, ਗੁਰਚਰਨ ਸਿੰਘ ਭੰਗੜਾ ਕੋਚ, ਜਸਬੀਰ ਸਿੰਘ ਜੱਸੀ ਮੰਚ ਸੰਚਾਲਕ, ਲੋਕ ਗਾਇਕ ਸੁਰਜੀਤ ਗਿੱਲ, ਸਟੇਟ ਐਵਾਰਡੀ ਜਸਵਿੰਦਰ ਸਿੰਘ ਮਿੰਟੂ, ਮਨੀਸ਼ ਮਹਿਤਾ ਐਲ.ਆਈ.ਸੀ.ਸਲਾਹਕਾਰ, ਗੁਰਚਰਨ ਸਿੰਘ ਗਿੱਲ ਪ੍ਰਧਾਨ ਲਾਇਨਜ਼ ਫ਼ਰੀਦਕੋਟ, ਮਾਸਟਰ ਗੁਰਮੇਲ ਸਿੰਘ, ਨਾਇਬ ਸਿੰਘ ਪੁਰਬਾ, ਖੁਸ਼ਵਿੰਦਰ ਸਿੰਘ ਹੈਪੀ, ਅਮਨਦੀਪ ਲੱਕੀ, ਰਜਨੀਸ਼ ਗਰੋਵਰ, ਅਮਰੀਕ ਸਿੰਘ ਖਾਲਸਾ, ਬਲਵਿੰਦਰ ਹਾਲੀ, ਲਖਵਿੰਦਰ ਹਾਲੀ, ਪੌਦੇ ਲਗਾਉਣ ਮੌਕੇ ਸੁਖਮੰਦਰ ਸਿੰਘ, ਬਲਵਿੰਦਰ ਕੁਮਾਰ, ਗੁਰਤੇਜ ਸਿੰਘ, ਪਵਨ ਕੁਮਾਰ, ਸੰਦੀਪ ਕੁਮਾਰ, ਗੁਰਤੇਜ ਸਿੰਘ ਪ੍ਰਧਾਨ, ਮੰਗਤ ਰਾਏ ਹਾਜ਼ਰ ਸਨ ।