ਪੰਜਾਬ ਖੇਡ ਮੇਲਾ 29 ਅਗਸਤ ਨੂੰ ਕਰਵਾਇਆ ਜਾਏਗਾ - ਮੀਤ ਹੇਅਰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ,09 ਅਗਸਤ 2022- ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਪੰਜਾਬ ਖੇਡ ਮੇਲਾ 29 ਅਗਸਤ ਨੂੰ ਕਰਵਾਇਆ ਜਾਏਗਾ।
ਪਹਿਲੀ ਵਰ ਆਨਲਾਈਨ ਰਜਿਸ਼ਟ੍ਰੇਸ਼ਨ 11 ਅਗਸਤ ਤੋਂ ਸ਼ੁਰੂ ਹੋਏਗੀ।
ਜਿਸ ਦੇ ਅਨੁਸਾਰ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡ ਮੇਲਾ 29 ਅਗਸਤ ਨੂੰ ਹੋਏਗਾ।
ਮੀਤ ਹੇਅਰ ਨੇ ਰਾਸ਼ਟਰਮੰਡਲ ਖੇਡਾਂ 2022 ਵਿਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।