ਪੱਟੀ ’ਚ ਆਪ ਕੌਂਸਲਰ ਨਗਰ ਕੌਂਸਲ ਦੀ ਪ੍ਰਧਾਨ ਬਣੀ
ਲਖਵਿੰਦਰ ਸਿੰਘ ਵਲਟੋਹਾ
ਪੱਟੀ, 9 ਅਗਸਤ, 2022: ਪੱਟੀ ਨਗਰ ਕੌਂਸਲ ਚੋਣ ਪ੍ਰਕਿਰਿਆ ’ਤੇ ਸੱਤਾ ਧਿਰ ਆਮ ਆਦਮੀ ਪਾਰਟੀ ਕਾਂਗਰਸ ਦੇ 15 ਕੌਂਸਲਰਾਂ ਨੂੰ ਪਛਾੜ ਕੇ 2 ਕੌਂਸਲਰਾਂ ਨਾਲ ਹੀ ਪ੍ਰਧਾਨਗੀ ਲੈ ਗਈ ਹੈ।
ਚੋਣ ਵਿਚ ਲਖਬੀਰ ਕੌਰ ਪ੍ਰਧਾਨ,ਬਲਕਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਕੂਲਵੰਤ ਸਿੰਘ ਕਲਸੀ ਮੀਤ ਪ੍ਰਧਾਨ ਬਣੇ ਚੁਣੇ ਗਏ ਹਨ।
ਨਗਰ ਕੌਂਸਲ ਦੀ ਪ੍ਰਧਾਨਗੀ ਚੋਣ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ’ਤੇ ਆਪਣੀ ਰਾਏ ਦਿੰਦੇ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਵਿਭਾਗ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਕੁਲ 19 ਕੌਂਸਲਰਾਂ ਵਿਚੋਂ ਆਮ ਆਦਮੀ ਪਾਰਟੀ 2 ਕੌਂਸਲਰ ਹਨ ਅਤੇ ਇੱਕ ਵੋਟ ਉਨ੍ਹਾਂ ਦੀ ਵਿਧਾਇਕ ਵਜੋਂ ਹੈ। ਇਸ ਤੋਂ ਇਲਾਵਾ 2 ਅਕਾਲੀ ਦਲ ਦੇ ਕੌਂਸਲਰ ਅਤੇ 15 ਕਾਂਗਰਸ ਦੇ ਕੌਂਸਲਰ ਹਨ ਅਤੇ ਕੁਲ 20 ਵੋਟਾਂ ਵਿਚੋਂ ਲਖਬੀਰ ਕੌਰ ਨੂੰ 15 ਵੋਟਾਂ ਪਾਈਆਂ ਅਤੇ ਉਹ ਪ੍ਰਧਾਨ ਚੁਣੇ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਖਬੀਰ ਕੌਰ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਦੇ ਚਾਚੀ ਹਨ। ਮੌਕੇ ’ਤੇ ਐਸ ਡੀ ਐਮ ਰਾਜੇਸ਼ ਕੁਮਾਰ ਵੀ ਹਾਜ਼ਰ ਸਨ।