ਕੇਂਦਰ ਨੇ ਪੰਜਾਬ ਨੂੰ RDF ਫੰਡ ਜਾਰੀ ਕਰਨ ਦੇ ਦਿੱਤੇ ਹੁਕਮ - ਭਗਵੰਤ ਮਾਨ
ਚੰਡੀਗੜ੍ਹ, 8 ਅਗਸਤ 2022 - ਭਗਵੰਤ ਮਾਨ RDF ਫੰਡਾਂ ਨੂੰ ਲੈ ਕੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੂੰ ਮਿਲੇ। ਇਸ ਦੌਰਾਨ ਉਹਨਾਂ ਕਿਹਾ ਕਿ ਆਰਡੀਐਫ ਦੇ ਫੰਡਾਂ ਦੀ ਵਰਤੋਂ ਉਸ ਖੇਤਰ ਵਿੱਚ ਹੀ ਕੀਤੀ ਜਾਵੇਗੀ, ਇਸ ਲਈ ਕੈਬਨਿਟ ਨੇ ਪਾਸ ਕੀਤਾ ਸੀ, ਫਿਰ ਇਹ ਗੱਲ ਪੀਯੂਸ਼ ਗੋਇਲ ਨੂੰ ਦੱਸੀ ਗਈ ਸੀ, ਹੁਣ ਤੋਂ ਫੰਡ ਨਹੀਂ ਰੁਕਣਗੇ। ਇਸ ਵਾਰ ਫ਼ਸਲ ਲਈ ਸਿਰਫ਼ ਜੂਟ ਦੇ ਬਾਰਦਾਨੇ ਹੀ ਮਿਲਣਗੇ, ਉਨ੍ਹਾਂ ਨੂੰ ਵੀ ਉਪਲਬਧ ਕਰਵਾਉਣ ਦੀ ਗੱਲ ਕਹੀ ਗਈ ਹੈ।