ਰਾਜਸਥਾਨ: ਖਾਟੂਸ਼ਿਆਮ ਮੰਦਰ ਵਿਚ ਭਗਦੜ ਮੱਚਣ ਨਾਲ 3 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ,8 ਅਗਸਤ2022-- ਰਾਜਸਥਾਨ ਸੂਬੇ ਦੇ ਸੀਕਰ ਦੇ ਖਾਟੂਸ਼ਿਆਮ ਮੰਦਰ ਵਿਚ ਅੱਜ 8 ਅਗਸਤ ਨੂੰ ਸਵੇਰੇ ਭਗਦੜ ਮੱਚਣ ਨਾਲ ਹਾਦਸੇ ‘ਚ 3 ਸ਼ਰਧਾਲੂਆਂ ਦੀ ਮੌਤ ਹੋ ਗਈ।
ਇਸ ਹਾਦਸੇ ਵਿਚ 4 ਲੋਕ ਜ਼ਖਮੀ ਹੋ ਗਏ।
ਰਾਜਸਥਾਨ ਸਰਕਾਰ ਨੇ ਮ੍ਰਿਤਕਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।