ਫਗਵਾੜਾ : ਗੰਨੇ ਦੇ 72 ਕਰੋੜ ਰੁਪਏ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਚੱਕਾ ਜਾਮ ਅੱਜ 8 ਅਗਸਤ ਨੂੰ
ਬਾਬੂਸ਼ਾਹੀ ਨੈਟਵਰਕ
ਫਗਵਾੜਾ, 8 ਅਗਸਤ, 2022: ਗੰਨੇ ਦੇ 72 ਕਰੋੜ ਰੁਪਏ ਦੇ ਬਕਾਏ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਅੱਜ ਖੰਡ ਮਿੱਲ ਫਗਵਾੜਾ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਇਹ ਥਾਂ ਵੇਚ ਦਿੱਤੀ ਸੀ ਤੇ ਬਿਆਨਾ ਹੋ ਗਿਆ ਸੀ। ਇਸ ਉਪਰੰਤ ਸਰਕਾਰ ਨੇ ਕਿਹਾਸੀ ਕਿ ਰਜਿਸਟਰੀ ਹੋਣ ਮਗਰੋਂ ਪੈਸੇ ਆਪਣੇ ਆਪ ਕਿਸਾਨਾਂ ਦੇ ਖਾਤੇ ਆ ਜਾਣਗੇ। ਹੁਣ ਸਰਕਾਰ ਨੇ ਚਿੱਠੀ ਕੱਢ ਦਿੱਤੀ ਹੈ ਕਿ ਥਾਂ ਦੀ ਖੁਲ੍ਹੀ ਬੋਲੀ ਕੀਤੀ ਜਾਵੇ। ਬੁਲਾਰੇ ਨੇ ਕਿਹਾ ਕਿ ਹੁਣ ਪਹਿਲਾ ਖਰੀਦਦਾਰ ਅਦਾਲਤ ਜਾ ਸਕਦਾ ਹੈ ਤੇ ਮਸਲਾ ਕਈ ਸਾਲਾਂ ਤੱਕ ਲਟਕ ਸਕਦਾ ਹੈ। ਇਸ ਲਈ ਇਹ ਚੱਕਾ ਜਾਮ ਕੀਤਾ ਜਾ ਰਿਹਾ ਹੈ।