ਪੜ੍ਹੋ, ਨਵਾਂਸ਼ਹਿਰ ਖਬਰਨਾਮਾ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 8 ਅਗਸਤ 2022- ਕਾਠਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰ ਮਾਮਲਾ ਦਰਜ ਕੀਤਾ ਹੈ। ਏ ਐਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਨਾਲ ਪ੍ਰਾਈਵੇਟ ਵਹੀਕਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਗਸ਼ਤ ਅਤੇ ਚੈਕਿੰਗ ਕਰਦੇ ਹੋਏ ਕਾਠਗੜ੍ਹ ਤੋਂ ਚਾਹਲਾਂ , ਕਿਸਨਪੁਰਾਂ ਸਾਈਡ ਨੂੰ ਜਾ ਰਹੇ ਸੀ ਜਦੋਂ ਉਹ ਮੋੜ ਪਿੰਡ ਚਾਹਲਾਂ ਤੋ ਥੌੜਾ ਪਿਛੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ।ਜੋ ਪੁਲਿਸ ਪਾਰਟੀ ਨੂੰ ਦੇਖਦੇ ਸਾਰ ਹੀ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਜਮੀਨ ਪਰ ਸੁੱਟ ਦਿੱਤਾ ਤੇ ਤੇਜ ਕਦਮੀ ਹੋ ਤੁਰਿਆ ਜਿਸ ਤੇ ਏ ਐਸ ਆਈ ਪ੍ਰੇਮ ਲਾਲ ਨੇ ਸ਼ੱਕ ਹੋਣ ਤੇ ਹਮਰਾਹੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।
ਜਿਸ ਨੇ ਪੁਛਣ ਤੇ ਆਪਣਾ ਨਾਮ ਹਰਪ੍ਰੀਤ ਪੁੱਤਰ ਸੰਤੋਖ ਰਾਮ ਵਾਸੀ ਟੋਸਾ ਥਾਣਾ ਕਾਠਗੜ੍ਹ ਜਿਲਾ ਦੱਸਿਆ।ਜਿਸ ਵਲੋਂ ਸੁੱਟੇ ਲਿਫਾਫੇ ਨੂੰ ਦੇਖਿਆ ਤਾਂ ਹੈਰੋਇਨ ਮਾਲੂਮ ਹੋਈ ਏ ਐਸ ਆਈ ਪ੍ਰੇਮ ਲਾਲ ਸਮਰੱਥ ਅਧਿਕਾਰੀ ਨਾ ਹੋਣ ਕਰਕੇ ਜਿਸਦੀ ਜਾਣਕਾਰੀ ਥਾਣਾ ਕਾਠਗੜ੍ਹ ਨੂੰ ਦਿੱਤੀ ਜਿਸਤੇ ਐਸ ਆਈ ਜਰਨੈਲ ਸਿੰਘ ਸਮੇਤ ਸਾਥੀ ਕਰਮਚਾਰੀਆ ਪੁੱਜ ਸੁਟੇ ਲਿਫਾਫੇ ਨੂੰ ਚੈਕ ਕਰਨ ਤੇ 05 ਗ੍ਰਾਮ ਹੈਰੋਇਨ ਬਰਾਮਦ ਹੋਈ ।ਜਿਸਤੇ ਐਸ ਆਈ ਜਰਨੈਲ ਸਿੰਘ ਵਲੋਂ ਕਾਰਵਾਈ ਕਰਦਿਆ ਧਾਰਾ 21,61,85,ਐਂਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਹਰਪ੍ਰੀਤ ਸਿੰਘ ਨੂੰ ਕਾਬੂ ਕੀਤਾ।