ਸ਼ਿਵ ਸੈਨਾ ਦੇ ਫਲੋਰ ਟੈਸਟ ਦੇ ਫੈਸਲੇ ਖਿਲਾਫ ਪਹੁੰਚੀ ਸੁਪਰੀਮ ਕੋਰਟ, ਜਾਣੋ ਵਜ੍ਹਾ
ਗੁਹਾਟੀ, 29 ਜੂਨ 2022: ਫਲੋਰ ਟੈਸਟ ਦੀ ਚੁਣੌਤੀ ਆਖਰਕਾਰ ਮਹਾਰਾਸ਼ਟਰ ਦੀ ਊਧਵ ਸਰਕਾਰ ਦੇ ਸਾਹਮਣੇ ਆ ਗਈ। ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਰਾਤ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਬੇਭਰੋਸਗੀ ਮਤਾ ਦਾ ਪੱਤਰ ਸੌਂਪਿਆ ਸੀ। ਇਸ ਤੋਂ ਬਾਅਦ ਕੋਸ਼ਿਆਰੀ ਨੇ ਵੀਰਵਾਰ ਸਵੇਰੇ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ 30 ਜੁਲਾਈ ਯਾਨੀ ਵੀਰਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਫਲੋਰ ਟੈਸਟ ਹੋਵੇਗਾ। ਇਹ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਇਸਨੂੰ ਸ਼ਾਮ 5 ਵਜੇ ਤੋਂ ਪਹਿਲਾਂ ਪੂਰਾ ਕਰ ਲੈਣਾ ਚਾਹੀਦਾ ਹੈ।
ਹਾਲਾਂਕਿ ਸ਼ਿਵ ਸੈਨਾ ਦੇ ਚੀਫ ਵ੍ਹਿਪ ਸੁਨੀਲ ਪ੍ਰਭੂ ਰਾਜਪਾਲ ਦੇ ਫਲੋਰ ਟੈਸਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੇ ਹਨ। ਸ਼ਿਵ ਸੈਨਾ ਨੇ ਅਦਾਲਤ ਨੂੰ ਅੱਜ ਇਸ ਮਾਮਲੇ ਦੀ ਸੁਣਵਾਈ ਕਰਨ ਲਈ ਕਿਹਾ, ਕਿਉਂਕਿ ਇਸ ਸਥਿਤੀ ਵਿੱਚ ਸੁਪਰੀਮ ਕੋਰਟ ਵਿੱਚ ਜਾਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਅਦਾਲਤ ਨੇ ਸੁਣਵਾਈ ਸ਼ਾਮ 5 ਵਜੇ ਤੈਅ ਕੀਤੀ ਹੈ।