ਇੰਡਿਅਨ ਮੈਡੀਕਲ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਕਰਵਾਇਆ ਗਿਆ ਸੈਮੀਨਾਰ
- ਫੋਰਟਿਸ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ
- ਸੈਮੀਨਾਰ ਵਿੱਚ ਮਲੇਰਕੋਟਲਾ ਦੇ 30 ਦੇ ਕਰੀਬ ਡਾਕਟਰ ਹੋਏ ਸ਼ਾਮਲ
ਮਲੇਰਕੋਟਲਾ 28 ਜੂਨ 2022 - ਆਈ.ਐਮ.ਏ. ਮਲੇਰਕੋਟਲਾ ਬ੍ਰਾਂਚ ਵਲੋਂ ਇਕ ਸੈਮੀਨਾਰ ਕਰਵਾਆ ਗਿਆ। ਇਸ ਸੈਮੀਨਾਰ ਵਿਚ ਫੋਰਟਿਸ ਹਸਪਤਾਲ ਲੁਧਿਆਣਾ ਦੇ ਦੋ ਸੀਨਿਅਰ ਡਾਕਟਰਾਂ ਨੇ ਆਪਣੇ ਅਨੁਭਵ ਬਾਕੀ ਡਾਕਟਰਾਂ ਨਾਲ ਸਾਂਝਾ ਕੀਤੇ। ਇਸ ਮੌਕੇ ਸੰਸਥਾ ਦੇ ਸਕੱਤਰ ਡਾ. ਸੰਜੀਵ ਗੋਇਲ ਪਟਿਆਲਾ ਹਸਪਤਾਲ ਨੇ ਦੱਸਿਆ ਕਿ ਉਕਤ ਸੈਮੀਨਾਰ ਵਿੱਚ ਔਰਤਾਂ ਦੇ ਰੋਗਾਂ ਦੇ ਸੁਪਰ ਸਪੈਸਲਿਸ਼ਟ ਡਾ . ਸ਼ਿਵਾਨੀ ਗਰਗ ਨੇ ਸਰੀਰ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਬਨਣ ਵਾਲਿਆਂ ਗੱਠਾਂ ਸਬੰਧੀ ਭਰਪੂਰ ਜਾਣਕਾਰੀ ਦਿੰਦਿਆਂ ਇਸ ਦੇ ਸਹੀ ਇਲਾਜ ਬਾਰੇ ਦੱਸਿਆ, ਇਸੇ ਤਰਾਂ ਡਾ. ਅਮੀਸ਼ ਭਾਟਿਆ ਜੋ ਕਿ ਕੈਂਸਰ ਸਰਜਨ ਹਨ ਨੇ ਬਰੈਸਟ ਕੈਂਸਰ ਨੂੰ ਕਿਸ ਤਰਾਂ ਛੋਟੀ ਜਹੀ ਸਰਜਰੀ ਨਾਲ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ।
ਡਾ. ਸੰਜੀਵ ਗੋਇਲ ਨੇ ਅਗੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮਲੇਰਕੋਟਲਾ ਦੇ 30 ਦੇ ਕਰੀਬ ਡਾਕਟਰ ਸ਼ਾਮਲ ਸਨ, ਅਤੇ ਇੰਡਿਅਨ ਮੈਡੀਕਲ ਐਸੋਸਿਏਸ਼ਨ ਮਲੇਰਕੋਟਲਾ ਵਲੋਂ ਸਮੇਂ-ਸਮੇਂ ਤੇ ਅਜਿਹੇ ਸੈਮੀਨਾਰ ਕਰਵਾਉਦੀ ਰਹਿੰਦੀ ਹੈ ਤਾਂ ਜੋ ਡਾਕਟਰਾਂ ਦੀ ਜਾਣਕਾਰੀ ਵਿੱਚ ਜੋ ਹੋਰ ਵਾਧਾ ਹੋ ਸਕੇ। ਸੰਸਥਾ ਦੇ ਪ੍ਰਧਾਨ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੈਮੀਨਾਰ ਵਿੱਚ ਸ਼ਾਮਲ ਹੋਣ ਤੋਂ ਨਿਘਾ ਸਵਾਗਤ ਕੀਤਾ। ਇਸ ਮੌਕੇ ਡਾ. ਰਾਕੇਸ਼ ਅਰੋੜਾ ਅਤੇ ਡਾ. ਮੀਨਾਕਸ਼ੀ ਗੋਇਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।