ਸਿਮਰਨਜੀਤ ਮਾਨ ਦੀ ਜਿੱਤ ਦੀ ਖੁਸ਼ੀ 'ਚ ਸਮਾਲਸਰ ਵਿਖੇ ਲੱਡੂ ਵੰਡੇ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ, 26 ਜੂਨ 2022 - ਅੱਜ ਨੇੜਲੇ ਕਸਬਾ ਸਮਾਲਸਰ ਦੇ ਮੇਨ ਬਾਜ਼ਾਰ ਵਿਖੇ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਦੀ ਖੁਸ਼ੀ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਅਤੇ ਸਮਰਥਕਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ 'ਤੇ ਪੰਥਕ ਆਗੂ ਭਾਈ ਗੁਰਜੰਟ ਸਿੰਘ ਸਮਾਲਸਰ ਨੇ 'ਰੋਜ਼ਾਨਾ ਪਹਿਰੇਦਾਰ ' ਨਾਲ ਗੱਲਬਾਤ ਕਰਦਿਆਂ ਕਿਹ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਸਿੱਖ ਨੌਜਵਾਨਾਂ ਦੇ ਜਜਬਾਤਾਂ ਦੀ ਤਰਜਮਾਨੀ ਕਰ ਸਕਦੇ ਹਨ ।
ਉਹਨਾਂ ਕਿਹਾ ਕੇ ਸਰਦਾਰ ਮਾਨ ਦੀ ਜਿੱਤ ਝੂਠ ਉੱਤੇ ਸਚਾਈ ਦੀ ਜਿੱਤ ਹੈ। ਉਹਨਾਂ ਅੱਗੇ ਕਿਹਾ ਕੇ ਆਮ ਆਦਮੀ ਪਾਰਟੀ ਜੁਮਲੇਬਾਜ ਪਾਰਟੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ਤੇ ਗੱਲਾਂ ਕਰਨ ਤੋਂ ਬਿਨਾਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਅਜੇ ਤੱਕ ਕੋਈ ਕਾਰਜ ਨਹੀ ਕੀਤਾ, ਜਿਸ ਕਰਕੇ ਸੰਗਰੂਰ ਦੇ ਲੋਕਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਇਸ ਮੌਕੇ ਤੇ ਭਾਈ ਗੁਰਜੰਟ ਸਿੰਘ ਸਮਾਲਸਰ ਤੋਂ ਇਲਾਵਾ ਸਾਹਿਬ ਸਿੰਘ ਸਰਪੰਚ,ਉੱਘੇ ਕੌਮੀ ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫਿਰ, ਬਲਵਿੰਦਰ ਸਿੰਘ ਬਾਵਾ ਰੋਡੇ, ਰੁਪਿੰਦਰ ਸਿੰਘ ਪੰਜਗਰਾਈਂ, ਸ਼ਿੰਦਾ ਸਿੰਘ ਸਮਾਲਸਰ ,ਨੀਟਾ ਸਿੰਘ ਸਮਾਲਸਰ, ਬੱਬਲੂ ਰੋਡੇ ,ਮਨਜੀਤ ਸਿੰਘ ਸਮਾਲਸਰ ,ਕੁਲਦੀਪ ਸਿੰਘ ਸਮਾਲਸਰ, ਹੈਪੀ ਸਮਾਲਸਰ ਤੇ ਹੋਰ ਵੀ ਸੰਗਤਾਂ ਹਾਜਰ ਸਨ ।