ਗੰਨੇ ਦੇ ਬਕਾਏ ਬਾਰੇ ਹਰਪਾਲ ਚੀਮਾ ਦਾ ਵੱਡਾ ਐਲਾਨ, ਜਾਣੋ ਕੀ ਕਿਹਾ?
ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ ਦਾ ਬਕਾਇਆ ਦੇਵਾਂਗੇ-ਹਰਪਾਲ ਚੀਮਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 25 ਜੂਨ 2022 ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਿੱਜੀ ਮਿੱਲਾਂ
ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ ਦਾ ਬਕਾਇਆ ਜਾਰੀ ਕੀਤਾ ਜਾਵੇਗਾ।
ਇਹ ਬਕਾਇਆ ਰਾਸ਼ੀ ਪਿਛਲੀ ਸਰਕਾਰ ਦੇ ਸਮੇਂ ਦੀ ਹੈ।