ਸਸਤੀ ਰੇਤ ਬਜਰੀ ਦੇਣਾ ਮਾਨ ਸਰਕਾਰ ਦੀ ਜਿੰਮੇਵਾਰੀ - ਹਰਜੋਤ ਬੈਂਸ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 25 ਜੂਨ 2022- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਖਣਨ ਮੰਤਰੀ ਹਰਜੋਤ ਸਿੰਘ ਬੈਂਸ
ਨੇ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਸਰਕਾਰੀਆ ਵਲੋਂ ਰੇਤ ਬਜਰੀ ਦੇ ਰੇਟਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ
ਕਿਹਾ ਕਿ ਰੇਤ ਬਜਰੀ ਤੋਂ ਪੰਜਾਬ ਸਰਕਾਰ ਨੂੰ 30 ਕਰੋਡ਼ ਮਾਲੀਆ ਆ ਰਿਹਾ ਹੈ। ਨਜਾਇਜ਼ ਮਾਈਨਿੰਗ ਦੇ 277 ਕੇਸ
ਦਰਜ ਕੀਤੇ ਗਏ ਹਨ। ਸਸਤੀ ਰੇਤ ਤੇ ਬਜਰੀ ਦੇਣਾ ਮਾਨ ਸਰਕਾਰ ਦੀ ਜਿੰਮੇਵਾਰੀ ਹੈ।