ਪਿੰਡ ਖੰਟ ਨੇੜੇ ਇੱਕ ਕਾਰ ਸਵਾਰ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ
ਖਮਾਣੋਂ, 2 ਜੂਨ 2022 - ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਉਪਰ ਬੀਤੀ ਰਾਤ ਖਮਾਣੋਂ ਦੇ ਪਿੰਡ ਖੰਟ ਨੇੜੇ ਕਾਰ ਸਵਾਰ ਇੱਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ। ਪੁਲਸ ਜਿੱਥੇ ਇਸ ਮੌਤ ਨੂੰ ਖੁਦਕੁਸ਼ੀ ਕਰਾਰ ਦੇ ਰਹੀ ਹੈ ਉਥੇ ਹੀ ਪਰਿਵਾਰ ਵਾਲਿਆਂ ਨੇ ਕਤਲ ਦਾ ਇਲਜਾਮ ਲਾਇਆ ਹੈ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਰਹਿਣ ਵਾਲੇ 23 ਸਾਲਾਂ ਈਸ਼ਵਿੰਦਰ ਸਿੰਘ ਵਜੋਂ ਹੋਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਿੰਡ ਖੰਟ ਨੇੜੇ ਇੱਕ ਕਾਰ ਸਵਾਰ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ (ਵੀਡੀਓ ਵੀ ਦੇਖੋ)
ਮ੍ਰਿਤਕ ਦੇ ਜੀਜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਈਸ਼ਵਿੰਦਰ ਸਿੰਘ ਦਵਾਈਆਂ ਦਾ ਕੰਮ ਕਰਦਾ ਸੀ ਅਤੇ ਕਾਰੋਬਾਰ ਦੇ ਸਿਲਸਿਲੇ ਚ ਆਪਣੀ ਵਰਨਾ ਕਾਰ 'ਚ ਲੁਧਿਆਣਾ ਗਿਆ ਸੀ। ਬੀਤੀ ਰਾਤ ਪੁਲਸ ਨੇ ਫੋਨ ਕਰਕੇ ਦੱਸਿਆ ਕਿ ਈਸ਼ਵਿੰਦਰ ਦੀ ਲਾਸ਼ ਕਾਰ ਚੋਂ ਮਿਲੀ ਹੈ। ਉਹ ਮੌਕੇ ਤੇ ਆਏ ਅਤੇ ਦੇਖਿਆ ਕਿ ਕਾਰ ਦਾ ਇੱਕ ਟਾਇਰ ਫਟਿਆ ਹੋਇਆ ਸੀ ਅਤੇ ਕਾਰ ਰਿਮ ਉਪਰ ਹੀ ਕਰੀਬ 25 ਕਿਲੋਮੀਟਰ ਚੱਲੀ ਹੋਈ ਸੀ। ਕਾਰ ਦਾ ਫਰੰਟ ਸ਼ੀਸ਼ਾ ਤੋੜਿਆ ਹੋਇਆ ਸੀ ਅਤੇ ਕਾਰ ਨੂੰ ਪਿੱਛੋਂ ਫੇਟ ਵੀ ਮਾਰੀ ਹੋਈ ਸੀ। ਇਸਤੋਂ ਸਾਫ ਜਾਹਿਰ ਹੈ ਕਿ ਈਸ਼ਵਿੰਦਰ ਦਾ ਕਤਲ ਹੋਇਆ ਹੈ। ਹਾਲੇ ਚਾਰ ਮਹੀਨੇ ਪਹਿਲਾਂ ਹੀ ਈਸਵਿੰਦਰ ਦਾ ਵਿਆਹ ਹੋਇਆ ਸੀ ਅਤੇ ਉਹਨਾਂ ਨੇ ਪਰਿਵਾਰ ਸਮੇਤ ਨਵੀਂ ਕੋਠੀ ਚ ਸਿਫਟ ਹੋਣਾ ਸੀ।
ਉਥੇ ਹੀ ਦੂਜੇ ਪਾਸੇ ਖਮਾਣੋਂ ਦੇ ਐਸਐਚਓ ਨਰਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਖੰਟ ਪਿੰਡ ਕੋਲ ਕਾਰ ਸਟਾਰਟ ਖੜ੍ਹੀ ਹੈ ਅਤੇ ਅੰਦਰ ਕੋਈ ਵਿਅਕਤੀ ਪਿਆ ਹੈ। ਜਦੋਂ ਪੁਲਸ ਮੌਕੇ ਤੇ ਗਈ ਤਾਂ ਦੇਖਿਆ ਕਿ ਵਿਅਕਤੀ ਨੇ ਖੁਦ ਨੂੰ ਗੋਲੀ ਮਾਰੀ ਹੋਈ ਸੀ। ਉਹਨਾਂ ਨੇ ਪਰਿਵਾਰ ਵਾਲਿਆਂ ਨੇ ਸੂਚਿਤ ਕੀਤਾ ਅਤੇ ਪਰਿਵਾਰ ਵਾਲਿਆਂ ਦੀ ਹਾਜਰੀ ਚ ਲਾਸ਼ ਕੱਢੀ ਗਈ। ਐਸਐਚਓ ਨੇ ਕਿਹਾ ਕਿ ਖੁਦਕੁਸ਼ੀ ਦਾ ਮਾਮਲਾ ਹੈ। ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰੀ ਗਈ ਹੈ। ਟਾਇਰ ਫਟਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਦੇ ਬਿਆਨ ਵੀ ਲਿਖੇ ਜਾ ਰਹੇ ਹਨ।