ਏ.ਐਨ.ਸੀ ਚੈਕਅੱਪ ਅਤੇ ਟੀਕਾਕਰਨ ਸਮੇਂ ਸਿਰ ਲਾਜ਼ਮੀ - ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 31 ਮਈ 2022: ਮੁੱਢਲਾ ਸਿਹਤ ਕੇਂਦਰ ਢਿੱਲਵਾਂ ਅਧੀਨ ਆਉਂਦੇ ਸੈਕਟਰਾਂ ਨਡਾਲਾ, ਭੁੱਲਥ, ਸੁਭਾਨਪੁਰ ਅਤੇ ਢਿੱਲਵਾਂ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਸਮੂਹ ਏ.ਐਨ.ਐਮਾਂ ਦੀ ਰੀਵਿਓੂ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਮੂਹ ਐਲ.ਐਚ.ਵੀ ਅਤੇ ਏ.ਐਨ.ਐਮਾਂ ਰਾਹੀਂ ਲੋਕਾਂ *ਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਮੂਹ ਪ੍ਰੋਗਰਾਮਾਂ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਕਿਹਾ। ਉਨ੍ਹਾਂ ਗਰਭਵਤੀ ਔਰਤਾਂ ਦੀ ਜਾਂਚ, ਬੱਚਿਆਂ ਦੀ ਰੂਟੀਨ ਇਮੂਨਾਈਜ਼ੇਸ਼ਨ, ਅਤੇ ਕੋਵੀਡ ਟੀਕਾਕਰਨ ਆਦਿ ਸਮੇਂ ਸਿਰ ਯਕੀਨੀ ਕਰਨ ਲਈ ਕਿਹਾ।
ਇਸ ਮੌਕੇ ਉਨ੍ਹਾਂ ਓੁਟ ਕਲੀਨਿਕ ਸੰਬੰਧੀ ਵੀ ਸਮੂਹ ਏ.ਐਨ.ਐਮਾਂ ਰਾਹੀਂ ਆਪਣੇ ਪਿੰਡ ਪੱਧਰ *ਤੇ ਪ੍ਰਚਾਰ ਕਰਨ ਲਈ ਕਿਹਾ। ਉਨ੍ਹਾਂ ਡੇਂਗੂ, ਮਲੇਰੀਆਂ, ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਵੀ ਵਿਸਥਾਰ ਨਾਲ ਸਬ—ਸੈਂਟਰ ਪੱਧਰ *ਤੇ ਜਾਗਰੂਕ ਗਤੀਵਿਧੀਆਂ ਕਰਵਾ ਕਿ ਲੋਕਾਂ *ਚ ਵਧੇਰੇ ਜਾਗਰੂਕਤਾ ਲਿਆਉਣਾ ਦਾ ਸੁਨੇਹਾ ਦਿੱਤਾ।ਉਨ੍ਹਾਂ ਏ.ਐਨ.ਐਮਾਂ ਰਾਹੀਂ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਨੂੰ ਸੁਨੇਹਾ ਦੇਣ ਲਈ ਕਿ ਉਹ ਆਪਣਾ ਸਰਵੇ ਸਮੇਂ ਸਿਰ ਕਰਨ ਅਤੇ ਕੋਵੀਡ ਟੀਕਾਕਰਨ ਤੋਂ ਵਾਂਝੇ ਜਾਂ ਜਿਨ੍ਹਾਂ ਦੀ ਦੂਜੀ ਜਾਂ ਬੂਸਟਰ ਡੋਜ਼ ਬਣਦੀ ਹੈ ਉਨ੍ਹਾਂ ਲੋਕਾਂ ਦਾ ਜਲਦ ਕੋਵੀਡ ਟੀਕਾਕਰਨ ਕਰਵਾਉਣ ਤਾਂ ਜੋ ਕੋਵੀਡ ਟੀਕਾਕਰਨ ਦਾ ਟੀਚਾ ਸਮੇਂ ਸਿਰ ਪੂਰਾ ਕੀਤਾ ਜਾ ਸਕੇਂ। ਇਸ ਦੌਰਾਨ ਸਮੂਹ ਏ.ਐਨ.ਐਮਾਂ ਵੱਲੋਂ ਆਪਣੀ ਮਹੀਨਾਵਾਰ ਰਿਪੋਰਟ ਵੀ ਐਲ.ਐਚ.ਵੀ ਨੂੰ ਦਿੱਤੀ ਗਈ।