ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਸਰਕਾਰ ਵੱਲੋ ਸ਼ੁਰੂ ਪ੍ਰੋਜੈਕਟਾਂ ਨੂੰ ਹੀ 5 ਸਾਲ ਵਿੱਚ ਪੂਰਾ ਕਰ ਸਕੇਗੀ ਪੰਜਾਬ ਸਰਕਾਰ- ਸਾਬਕਾ ਵਿਧਾਇਕ ਚੀਮਾ
ਚੋਣਾਂ ਵੇਲੇ ਵਿਰੋਧੀਆਂ ਵੱਲੋ ਕੀਤੇ ਕੂੜ ਪ੍ਰਚਾਰ ਦਾ ਸੱਚ ਆਇਆ ਸਾਹਮਣੇ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 26 ਮਈ 2022 ਪੰਜਾਬ ਸਰਕਾਰ ਵੱਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ
ਸੁਲਤਾਨਪੁਰ ਲੋਧੀ ਵਿਖੁੇ ਐਲਾਨ ਕੀਤੇ ਪਿੰਡ ਬਾਬੇ ਨਾਨਕ ਦਾ ਬਣਾਉਣ ਲਈ ਹੁਣ ਸੈਰ ਸਪਾਟਾ
ਅਤੇ ਸੱਭਿਆਚਾਰਕ ਮਾਮਲਿਆ ਬਾਰੇ ਵਿਭਾਗ ਨੂੰ ਗਲੋਬਲ ਟੈਂਡਰ ਸੱਦਣ ਬਾਰੇ ਜੋ ਨਿਰਦੇਸ਼
ਦਿੱਤੇ ਗਏ ਹਨ।ਇਹ ਪ੍ਰੋਜੈਕਟ ਲਈ ਕਾਂਗਰਸ ਸਰਕਾਰ ਵੱਲੋਂ 500 ਕਰੋੜ ਮਨਜੂਰ ਕੀਤੇ ਗਏ ਸਨ।
ਜਿਹਨਾ ਦਾ ਹੁਣ ਟੈਂਡਰਾਂ ਕੀਤਾ ਜਾ ਰਿਹਾ ਹੈ। ਇਸ ਟੈਂਡਰ ਨਾਲ ਚੋਣਾਂ ਸਮੇਂ ਕਰੋੜਾਂ ਦੇ ਘਪਲੇ ਦੇ ਵਿਰੋਧੀਆਂ
ਵੱਲੋਂ ਕੀਤੇ ਗੁਮਰਾਕੰੁਨ ਪ੍ਰਵਾਰ ਦੀ ਪੁਲ ਖੋਲ੍ਹ ਕੇ ਰੱਖ ਦਿੱਤੀ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਜੋ
ਵਿਰੋਧੀਆਂ ਵੱਲੋ ਚੋਣਾਂ ਸਮੇਂ ਬਾਬੇ ਨਾਨਕ ਦੀ ਧਰਤੀ ਤੇ ਝੂਠ ਤੇ ਕੁਫ਼ਰ ਤੋਲਿਆ। ਉਸਦਾ
ਸੱਚ ਮੌਜੂਦਾ ਪੰਜਾਬ ਸਰਕਾਰ ਨੇ ਖੁਦ ਪਿੰਡ ਬਾਬੇ ਨਾਨਕ ਦੇ ਲਈ 500 ਕਰੋੜ ਜਾਰੀ ਕਰਨ
ਅਤੇ ਗਲੋਬਲ ਟੈਂਡਰ ਦੀ ਮੰਗ ਕਰਨ ਦੇ ਐਲਾਨ ਨਾਲ ਸਾਹਮਣੇ ਲੈ ਆਂਦਾ ਹੈ। ਉਹਨ੍ਹਾ ਇਹ
ਵੀ ਕਿਹਾ ਕਿ ਵਿਰੋਧੀਆਂ ਵੱਲੋਂ ਜੋ ਇਲਜ਼ਾਮ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਤਹਿਤ ਘਪਲੇ ਦੇ ਝੂਠੇ
ਇਲਜ਼ਾਮ ਲਗਾਏ ਜਾ ਰਹੇ ਸਨ। ਉਹਨ੍ਹਾ ਦਾ ਵੀ ਸੱਚ ਮੌਜੂਦਾ ਸਰਕਾਰ ਵੱਲੋਂ ਸਮਾਰਟ ਸਿਟੀ ਲਈ ਜਲਦ
ਫੰਡ ਜਾਰੀ ਕਰਨ ਤੇ ਸਭ ਲੋਕਾਂ ਦੇ ਸਾਹਮਣੇ ਆ ਜਾਵੇਗਾ। ਸਾਬਕਾ ਵਿਧਾਇਕ ਨਵਤੇਜ ਸਿੰਘ
ਚੀਮਾ ਵੱਲੋਂ ਇਸ ਦੌਰਾਨ ਕਿਹਾ ਗਿਆ ਕਿ ਅਗਾਮੀ 5 ਸਾਲ ਵਿੱਚ ਕਾਂਗਰਸ ਸਰਕਾਰ ਵੱਲੋਂ
ਕੀਤੇ ਪ੍ਰੋਜੈਕਟ ਤੇ ਸ਼ੁਰੂ ਕੀਤੇ ਪ੍ਰੋਜੈਕਟ ਨੂੰ ਹੀ ਪੂਰਾ ਕਰ ਸਕੇਗੀ। ਉਹਨ੍ਹਾ ਕਿਹਾ ਕਿ ਸਾਡੀ
ਕਾਂਗਰਸ ਸਰਕਾਰ ਵੱਲੋਂ ਕਰੀਬ 250 ਕਰੋੜ ਦੇ ਜੋ ਪ੍ਰੋਜੈਕਟ ਸੁਲਤਾਨਪੁਰ ਲੋਧੀ ਵਿੱਚ ਲਗਾਏ ਗਏ ਹਨ।
ਉਹਨ੍ਹਾ ਦੀ ਜਾਂਚ ਪੰਜਾਬ ਸਰਕਾਰ ਜਿਸ ਤਰ੍ਹਾ ਚਾਹੇ ਉਹ ਕਰਵਾ ਸਕਦੀ ਹੈ। ਜੇਕਰ ਆਪ ਦਾ ਕੋਈ
ਵੀ ਆਗੂ ਚਾਹੇ ਤਾਂ ਇਹਨਾਂ ਪ੍ਰੋਜੈਕਟਾ ਸੰਬੰਧੀ ਆਰ.ਟੀ.ਆਈ ਵੀ ਪਾ ਕੇ ਉਹਨਾਂ ਦੀ ਜਾਣਕਾਰੀ
ਲੈ ਸਕਦਾ ਹੈ। ਉਹਨ੍ਹਾ ਕਿਹਾ ਕਿ ਕਾਂਗਰਸ ਸਮੇਂ ਹਰ ਪ੍ਰੋਜੈਕਟ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ
ਚਾੜ੍ਹਿਆ ਗਿਆ ਸੀ। ਜਿਹਨ੍ਹਾ ਦੇ ਸਾਰੇ ਟੈਂਡਰ ਚੰਡੀਗੜ੍ਹ ਤੋਂ ਆਨਲਾਈਨ ਹੋਏ ਸਨ। ਜ਼ਿਕਰਯੋਗ
ਕਿ 550 ਸਾਲਾਂ ਤੇ ਜੋ ਪਿੰਡ ਬਾਬੇ ਨਾਨਕ ਦਾ ਬਣਾਉਣ ਸੰਬੰਧੀ ਜੋ ਵੀ ਕੇਂਦਰ ਸਰਕਾਰ ਵੱਲੋਂ ਐਲਾਨ
ਕੀਤਾ ਗਿਆ ਸੀ। ਪਿੰਡ ਬਣਾਉਣ ਵਾਸਤੇ ਉਸਦੀ ਲੋੜੀਦੀ ਜ਼ਮੀਨ ਕਾਂਗਰਸ ਸਰਕਾਰ ਵੱਲੋਂ ਐਕਵਾਇਰ ਕਰ ਲਈ ਗਈ
ਸੀ। ਪਰ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਨਾ ਕਰਨ ਕਰਕੇ ਇਹ ਪ੍ਰੌਜੈਕਟ ਲੇਟ ਹੋ ਗਿਆ ਸੀ।
ਜਿਸ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਪੂਰਾ ਕਰਨ ਤੇ ਬੂਰ ਪਵੇਗਾ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ
ਦੀ ਪਵਿੱਤਰ ਧਰਤੀ ਤੇ ਹਮੇਸ਼ਾ ਝੂਠ ਨੂੰ ਮੂੰਹ ਦੀ ਖਾਣੀ ਪੈਂਦੀ ਹੈ, ਤੇ ਸੱਚ ਨੇ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ।