ਬਿਜਲੀ ਮੋੋਟਰਾਂ ਅਤੇ ਕੇਬਲ ਤਾਰਾਂ ਚੋੋਰੀ ਕਰਨ ਵਾਲਾ ਗਿਰੋੋਹ ਦਬੋਚਿਆ
ਅਸ਼ੋਕ ਵਰਮਾ
ਮਾਨਸਾ, 21 ਮਈ2022:ਮਾਨਸਾ ਪੁਲਿਸ ਨੇ ਖੇਤਾਂ ਅਤੇ ਜਲ ਘਰਾਂ ਵਿੱਚੋੋ ਬਿਜਲੀ ਵਾਲੀਆ ਮੋੋਟਰਾਂ, ਕੇਬਲ ਤਾਰਾਂ, ਪੱਖੇ ਅਤੇ ਸਪਰੇਅ ਢੋੋਲੀਆਂ ਆਦਿ ਸਮਾਨ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜਮਾਂ ਕੋਲੋਂ 150 ਫੁੱਟ ਕੇਬਲ ਤਾਰ, ਪਾਣੀ ਸਪਲਾਈ ਕਰਨ ਵਾਲੇ 23 ਯੰਤਰ, ਪਾਣੀ ਵਾਲੇ 13ਪੱਖੇ, 10 ਹਿੱਸੇ ਮੋੋਟਰਾਂ ਦੀਆਂ ਬਾਡੀਆਂ , 5 ਬਿਜਲੀ ਵਾਲੇ ਪੱਖੇ, 2 ਢੋਲੀਆਂ, 4 ਛੋਟੀਆ ਮੋਟਰਾਂ (ਟੁੱਲੂ ਪੰਪ), 6 ਫਲੈਕਸ ਬਾਲ ਸਮੇਤ ਐਲਬੋੋ, 2 ਟੀਆਂ, 14 ਪਾਨੇ-ਚਾਬੀਆਂ, 1 ਗੈਸੀ ਭੱਠੀ, ਹਥੌੜਾ, ਆਰੀ, ਰੈਂਚ, ਕੱਟਰ, ਦਾਹ, ਪਲਾਸ, ਸੈਣੀ, ਨਾਪ ਤੋੋਲ ਕੰਡਾ, ਰਾਡ ਅਤੇ ਪੇਚਕਸ ਆਦਿ ਤੋੋਂ ਇਲਾਵਾ ਵਾਰਦਾਤਾਂ ਵਿੱਚ ਵਰਤੇ 3 ਮੋੋਟਰਸਾਈਕਲ ਸਮੇਤ 1 ਰੇਹੜੀ ਅਤੇ ਦੋ ਲੱਖ ਰੁਪਏ ਨਕਦ ਬਰਾਮਦ ਕੀਤੇ ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਗੌਰਵ ਤੂਰਾ ਨੇ ਦੱਸਿਆ ਕਿ ਮਿਤੀ 18ਮਈ ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਗੁੂਪਤ ਸੂਚਨਾ ਦੇ ਅਧਾਰ ਤੇ ਤਰਸੇਮ ਸਿੰਘ ਪੁੱਤਰ ਛੋੋਟਾ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਸੇਵਕ ਸਿੰਘ ਪੁੱਤਰ ਤੇਜਾ ਸਿੰਘ ਵਾਸੀਅਨ ਕੋੋਟਲੀ ਕਲਾਂ ਵਿਰੁੱਧ ਮੁਕੱਦਮਾ ਦਰਜ਼ ਰਜਿਸਟਰ ਕੀਤਾ ਸੀ ਜਿਸ ’ਚ ਤਫਤੀਸ਼ ਦੌੌਰਾਨ ਧਾਰਾ 120-ਬੀ ਵਧਾਈ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਮੁੱਖ ਥਾਣਾ ਅਫਸਰ ਇੰਸਪੈਕਟਰ ਬੇਅੰਤ ਕੌੌਰ ਦੀ ਅਗਵਾਈ ਹੇਠ ਏ ਐਸ ਆਈ ਪਾਲਾ ਸਿੰਘ ਸਮੇਤ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਅਤੇ ਸੇਵਕ ਸਿੰਘ ਵਾਸੀਆਨ ਕੋੋਟਲੀ ਕਲਾਂ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਪੁੱਛਗਿੱਛ ਉਪਰੰਤ ਹਰਦਿਆਲ ਸਿੰਘ ਪੁੱਤਰ ਸਾਊਣ ਸਿੰਘ ਵਾਸੀ ਜੁਵਾਹਰਕੇ ਰੋੋਡ ਮਾਨਸਾ, ਰਾਵਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ, ਦੀਨਦਿਆਲ ਉਰਫ ਰਾਹੁਲ ਪੁੱਤਰ ਕਮਲ ਸਿੰਘ ਵਾਸੀਅਨ ਚੰਡੋੋਸ (ਯੂ.ਪੀ.) ਅਤੇ ਰਿੰਕੂ ਪੁੱਤਰ ਰਾਮਜੀ ਲਾਲ ਵਾਸੀ ਗਾਜਿਆਬਾਦ (ਯੂ.ਪੀ.), ਹਾਲ ਆਬਾਦ ਬਿਜਲੀ ਗਰਿੱਡ ਦੀ ਬੈਕਸਾਈਡ ਮਾਨਸਾ ਨੂੰ ਗਿ੍ਰਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਜਿਸ ਦੌਰਾਨ ਡੂੰਘਾਈ ਨਾਲ ਪੁੱਛ ਪੜਤਾਲ ਕਰਕੇ ਹੋਰ ਭੇਦ ਜਾਨਣ ਦੀ ਕੋਸ਼ਿਸ਼ ਕੀਤੀ ਜਾਏਗੀ।
ਐਸ ਐਸ ਪੀ ਨੇ ਦੱਸਿਆ ਕਿ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਿੱਚੋੋ ਕੱੁਝ ਮੁਲਜਮ ਚੋੋਰੀ ਦੀਆ ਵਾਰਦਾਤਾਂ ਅੰਜਾਂਮ ਦਿੰਦੇ ਸਨ ਜਦੋਂਕਿ ਕੁੱਝ ਚੋਰੀ ਦੇ ਮਾਲ ਨੂੰ ਚੁੱਕ ਕੇ ਕਬਾੜ ਦਾ ਕੰਮ ਕਰਦੇ ਹਰਦਿਆਲ ਸਿੰਘ ਪੁੱਤਰ ਸਾਊਣ ਸਿੰਘ ਵਾਸੀ ਜੁਵਾਹਰਕੇ ਰੋੋਡ ਮਾਨਸਾ ਨੂੰ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦੀ ਗ੍ਰਿਫਤਾਰੀ ਨਾਲ 9 ਕੇਸ ਹੱਲ ਹੋ ਗਏ ਹਨ। ਮੁਲਜਮ ਤਰਸੇਮ ਸਿੰਘ ਪੁੱਤਰ ਛੋੋਟਾ ਸਿੰਘ ਵਾਸੀ ਕੋੋਟਲੀ ਕਲਾਂ ਵਿਰੁੱਧ ਡਕੈਤੀ, ਲੁੱਟ-ਖੋੋਹ, ਅਸਲਾ ਐਕਟ ਅਤੇ ਨਸ਼ਿਆਂ ਆਦਿ ਦੇ 13 ਮੁਕੱਦਮੇ ਦਰਜ਼ ਹੋੋਣ ਬਾਰੇ ਪਤਾ ਲੱਗਿਆ ਹੈ ਅਤੇ ਬਾਕੀਆਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ।