ਪਟਿਆਲਾ ਸ਼ਹਿਰੀ ਵਿਧਾਇਕ ਬੈਠਦੇ ਨੇ ਸਥਾਨਕ ਸਰਕਟ ਹਾਊਸ ਕਰਦੇ ਨੇ ਲੋਕਾਂ ਦੇ ਕੰਮ ਪੜ੍ਹੋਂ ਕਦੋਂ ?
ਜੀ ਐਸ ਪੰਨੂ
ਪਟਿਆਾਲਾ, 21 ਮਈ,2022 : ਧੋਬੀਮਹਾ ਸਭਾ ਪਟਿਆਲਾ ਦੇ ਪ੍ਰਧਾਨ ਹਿੰਮਤ ਸੁਨਾਰੀਆਂ ਨੇ
ਆਪਣੇ ਹੋਰਨਾਂ ਸਾਥੀਆਂ ਸਮੇਤ ਅਜੀਤਪਾਲ ਸਿੰਘ ਕੋਹਲੀ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ
ਕੀਤਾ। ਇਸ ਦੋਰਾਨ ਉਨ੍ਹਾਂ ਕਿਹਾ ਕਿ ਅਜਤੀਪਾਲ ਸਿੰਘ ਕੋਹਲੀ ਪਟਿਆਲਾ ਦੇ ਅਜਿਹੇ ਪਹਿਲੇ
ਵਿਧਾਇਕ ਹਨ, ਜਿਨਾਂ ਨੇ ਲੋਕਾਂ ਨੂੰ ਮਿਲਣਾਂ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ
ਦਹਾਕਿਆਂ ਤੋਂ ਲੋਕ ਆਪਣੇ ਵਿਧਾਇਕ ਨੂੰ ਮਿਲਣ ਤੋਂ ਤਰਸ ਰਹੇ ਸਨ, ਇਸ ਲਈ ਹੁਣ ਅਜੀਤਪਾਲ
ਸਿੰਘ ਕੋਹਲੀ ਦਾ ਲੋਕਾਂ ਨੂੰ ਮਿਲਣਾ ਇਹ ਦਰਸਾਉਦਾਂ ਹੈ ਕਿ ਉਹ ਲੋਕ ਪੱਖੀ ਨੇਤਾ ਅਤੇ
ਹਰ ਇਕ ਦੇ ਬਹਤ ਹੀ ਨੇੜੇ ਹੋ ਕੇ ਕੰਮ ਆਉਣ ਵਾਲੇ ਨੌਜਵਾਨ ਵਿਧਾਇਕ ਹਨ।
ਇਸ ਦੋਰਾਨ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਹਫਤੇ ਵਿਚ ਘੱਟੋ ਘੱਟ 4-5 ਦਿਨ
ਸਥਾਨਕ ਸਰਕਟ ਹਾਊਸ ਵਿਖੇ ਬੈਠਦੇ ਹਨ, ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ
ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨਾਂ ਅਤੇ ਉਨ੍ਹਾਂ ਦਾ ਹੱਲ ਕਰਨਾ ਸਾਡਾ
ਫਰਜ ਹੈ ਉਨ੍ਹਾਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੰਚਾਉਣ ਵਾਸਤੇ ਹੀ ਲੋਕਾਂ ਨੇ ਸਾਡੇ ਤੇ
ਵਿਸ਼ਵਾਸ ਕਰਕੇ ਵੋਟਾਂ ਪਾਈਆਂ ਹਨ।
ਇਨ੍ਹਾਂ ਸਦਕਾਂ ਹੀ ਅਸੀਂ ਵਿਧਾਨ ਸਭਾ ਵਿਚ ਬੈਠਣ ਦੇ ਕਾਬਿਲ ਹੋਏ ਹਾਂ। ਇਸ ਲਈ ਅਸੀਂ ਆਮ ਲੋਕਾਂ
ਦੀਆਂ ਸਮੱਸਿਆਵਾਂ ਨੂੰ ਸੁਣ ਕੇ ਹੱਲ ਕਰਨਾ ਆਪਣਾ ਮੁੱਢਲਾ ਫਰਜ਼ ਸਮਝਦੇ ਹਾਂ। ਅਜੀਤਪਾਲ
ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਰਾਜਨੀਤੀ ਤੋਂ
ਉਪਰ ਉੱਠ ਕੇ ਹਰ ਇਕ ਵਿਅਕਤੀ ਨੂੰ ਆਪਣਾ ਸਮਝਣਾਂ ਅਤੇ ਬਰਾਬਰਤਾ ਦੇਣੀ ਹੀ ਕੰਮ ਹੈ।