ਦਿੱਲੀ ਹਾਈ ਕੋਰਟ ਵੱਲੋਂ ਘਰ ਘਰ ਰਾਸ਼ਨ ਸਕੀਮ ਰੱਦ ਕਰਨ ਦਾ ਕੀ ਭਗਵੰਤ ਮਾਨ ਸਰਕਾਰ ’ਤੇ ਵੀ ਪਵੇਗਾ ਅਸਰ ?
ਚੰਡੀਗੜ੍ਹ, 20 ਮਈ, 2022: ਦਿੱਲੀ ਹਾਈ ਕੋਰਟ ਵੱਲੋਂ ਕੇਜਰੀਵਾਲ ਸਰਕਾਰ ਦੀ ਘਰ ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਕੇਂਦਰੀ ਰਾਸ਼ਨ ਨੂੰ ਸੂਬਾ ਸਰਕਾਰ ਇਸ ਤਰੀਕੇ ਨਹੀਂ ਵਰਤ ਸਕਦੀ ਤੇ ਇਸ ਦੀ ਰਾਸ਼ਨ ਡੀਪੂਆਂ ਰਾਹੀਂ ਡਲਿਵਰੀ ਜਾਰੀ ਰਹੇਗੀ।
ਦਿੱਲੀ ਸਰਕਾਰ ਦੀ ਸਕੀਮ ਰੱਦ ਹੋਣ ਨਾਲ ਕੀ ਇਸ ਫ਼ੈਸਲੇ ਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਵੀ ਅਸਰ ਪਵੇਗਾ, ਇਹ ਸਵਾਲ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿਚ ਵੀ ਰਾਸ਼ਨ ਘਰ ਘਰ ਪਹੁੰਚਾਇਆ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਦਿੱਲੀ ਸਰਕਾਰ ਕੀ ਨਵਾਂ ਕਦਮ ਚੁੱਕਦੀ ਹੈ ਜਿਸ ਦਾ ਪੰਜਾਬ ’ਤੇ ਸਿੱਧਾ ਅਸਰ ਪੈਣਾ ਸੁਭਾਵਕ ਹੈ।