ਨਵਾਬ ਸ਼ੇਰ ਮੁਹੰਮਦ ਖ਼ਾਨ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਵਕਫ਼ ਬੋਰਡ ਦੇ ਗਠਨ ਮੌਕੇ ਪੰਜਾਬੀ ਮੈਂਬਰ ਹੀ ਲੈਣ ਲਈ ਦਿੱਤਾ ਮੰਗ ਪੱਤਰ
ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ 20 ਮਈ 2022,- ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਵਿਖੇ " ਨਵਾਬ ਸ਼ੇਰ ਮੁਹੰਮਦ ਖ਼ਾਨ ਵੈੱਲਫੇਅਰ ਸੁਸਾਇਟੀ ਪੰਜਾਬ" ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਸਾਹਿਬ ਦੇ ਨਾਮ ਸਥਾਨਕ ਏ. ਡੀ.ਸੀ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਵਕਫ਼ ਬੋਰਡ ਦੇ ਮੈਂਬਰਾਂ ਅਤੇ ਚੇਅਰਮੈਨ ਦੀ ਨਿਯੁਕਤੀ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ l ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਵਾਬ ਸ਼ੇਰ ਮੁਹੰਮਦ ਖ਼ਾਨ ਵੈੱਲਫੇਅਰ ਸੁਸਾਇਟੀ ਪੰਜਾਬ ਤੋਂ ਆਰਿਫ਼ ਖਾਨ ਨੇ ਦੱਸਿਆ ਹੈ ਭਾਰਤ ਦੀ ਵੰਡ ਤੋਂ ਬਾਅਦ ਜਿਹੜੇ ਮੁਸਲਮਾਨ ਪਾਕਿਸਤਾਨ ਚਲੇ ਗਏ ਜਾਂ ਮੌਤ ਦੇ ਘਟ ਉਤਾਰ ਦਿੱਤੇ ਗਏ ਸੀ ਉਹਨਾਂ ਦੀ ਜ਼ਮੀਨਾਂ ਜਾਇਦਾਦ ਦਾ ਇਕ ਬੋਰਡ ਬਣਾ ਕੇ ਮੁਸਲਮਾਨਾਂ ਦੇ ਹਵਾਲੇ ਕੀਤਾ ਗਿਆ ਸੀ।
ਇਸ ਤਰਾ ਹੀ ਪੰਜਾਬ ਦੇ ਮੁਸਲਮਾਨਾਂ ਨੂੰ ਪੰਜਾਬ ਵਕਫ਼ ਬੋਰਡ ਦਿੱਤਾ ਗਿਆ ਪਰ ਅੱਜ ਤਕ ਇਸ ਨੂੰ ਸਿਰਫ ਸਿਆਸੀ ਲੋਕਾਂ ਨੇ ਹੀ ਇਸ ਦਾ ਲਾਹਾ ਲੇਤਾ ਹੈ ਜਿਸ ਨਾਲ ਮੁਸਲਮਾਨਾਂ ਦਾ ਭੂਤ ਨੁਕਸਾਨ ਹੋਇਆ ਹੈ। ਹੁਣ ਆਰਿਫ਼ ਖਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕੇ ਇਸ ਨੂੰ ਸਿਆਸਤ ਤੋ ਦੂਰ ਕਰਕੇ ਮੁਸਲਮਾਨਾਂ ਦੇ ਹਵਾਲੇ ਕੀਤਾ ਜਾਵੇ ਅਤੇ ਇਸ ਦੇ ਮੈਂਬਰਾਂ ਅਤੇ ਚੇਅਰਮੈਨ ਦੀ ਚੋਣ ਸਬੰਧੀ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਜਾਵੇ l ਇਸ ਮੌਕੇ ਤੇ ਮੁਹੰਮਦ ਸ਼ਮਸ਼ਾਦ , ਅਬਦੁਲ ਸਤਾਰ , ਮੁਹੰਮਦ ਸੁਹੈਲ , ਸ਼ਾਹਿਦ ਹਾਂਡਾ, ਮੁਹੰਮਦ ਜ਼ਾਹਿਦ , ਮੁਹੰਮਦ ਹਮੈਰ , ਹਲੀਮ, ਇਰਫਾਨ , ਮੁਹੰਮਦ ਉਵੇਸ ਆਦਿ ਹਾਜ਼ਰ ਸਨ।