ਸਿੱਧੂ ਦੇ ਸਵੇਰੇ 11 ਵਜੇ ਘਰੋਂ ਨਿਕਲਣ ਦੀ ਸੰਭਾਵਨਾ, ਸਮਰਥਕ ਘਰ ਪਹੁੰਚਣ ਲੱਗੇ
ਪਟਿਆਲਾ, 20 ਮਈ, 2022: ਨਵਜੋਤ ਸਿੱਧੂ ਦੇ ਸਵੇਰੇ 11 ਵਜੇ ਦੇ ਕਰੀਬ ਘਰੋਂ ਨਿਕਲਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਹਨਾਂ ਦੀ ਧੀ ਰੂਬੀਆ ਇਸ ਵੇਲੇ ਅੰਮ੍ਰਿਤਸਰ ਤੋਂ ਪਟਿਆਲਾ ਆ ਰਹੀ ਹੈ। ਉਹ ਆਪਣੇ ਵਕੀਲਾਂ ਨਾਲ ਰਾਇ ਮਸ਼ਵਰਾ ਕਰ ਰਹੇ ਹਨ। ਇਸ ਦੌਰਾਨ ਉਹਨਾਂ ਦੇ ਸਮਰਥਕ ਸਿੱਧੂ ਦੀ ਕੋਠੀ ਪਹੁੰਚਣੇ ਸ਼ੁਰੂ ਹੋ ਗਏ ਹਨ। ਇਹਨਾਂ ਵਿਚ ਨਵਤੇਜ ਚੀਮਾ, ਸੁਰਜੀਤ ਧੀਮਾਨ ਤੇ ਹੋਰ ਆਗੂ ਸ਼ਾਮਲ ਹਨ।