ਹਜ਼ਰਤ ਹਲੀਮਾ ਹਸਪਤਾਲ ਵਿਖੇ ਆਪ੍ਰੇਸ਼ਨਾਂ ਦੇ ਮਾਹਿਰ ਡਾ.ਪ੍ਰਵੀਨ ਗਰਗ ਅਤੇ ਬੇਹੋਸ਼ੀ ਦੇ ਮਾਹਿਰ ਡਾ.ਸ਼ਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ
ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ 20 ਮਈ , 2022-ਪੰਜਾਬ ਵਕਫ਼ ਬੋਰਡ ਪ੍ਰਬੰਧਾਂ ਅਧੀਨ ਚੱਲਣ ਵਾਲੇ ਸਥਾਨਕ ਹਜ਼ਰਤ ਹਲੀਮਾ ਜਨਰਲ ਅਤੇ ਮੈਟਰਨਿਟੀ ਹਸਪਤਾਲ ਵਿਖੇ ਪੰਜਾਬ ਵਕਫ ਬੋਰਡ ਦੀ ਚੈਅਰਪਰਸਨ ਬੀਬਾ ਜ਼ੈਨਬ ਅਖ਼ਤਰ ਦੁਆਰਾ ਮਾਲੇਰਕੋਟਲਾ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਉਪਰਾਲੇ ਤਹਿਤ ਹਜ਼ਰਤ ਹਲੀਮਾ ਹਸਪਤਾਲ ਵਿਖੇ ਪਟਿਆਲਾ ਤੋ ਆਪ੍ਰੇਸ਼ਨਾਂ ਦੇ ਮਸ਼ਹੂਰ ਮਾਹਿਰ ਡਾ.ਪ੍ਰਵੀਨ ਗਰਗ (ਐੱਮ.ਬੀ.ਬੀ.ਐੱਸ.ਐਮਐਸ ) ਜੋ ਕਿ ਜਨਰਲ ਸਰਜਰੀ ਦੇ ਮਸ਼ਹੂਰ ਤੇ ਮਾਹਿਰ ਹਨ ਅਤੇ ਲੁਧਿਆਣਾ ਤੋਂ ਬੇਹੋਸ਼ੀ ਦੇ ਮਾਹਿਰ ਡਾ ਸ਼ਵਿੰਦਰ ਸਿੰਘ ( ਐਨੇਸਾਥੀਟਿਸਟ) ਨੂੰ ਹਸਪਤਾਲ ਵਿਖੇ 24 ਘੰਟੇ ਸੇਵਾਵਾਂ ਦੇਣ ਲਈ ਜੁਆਇਨ ਕਰਵਾਇਆ।ਇਸ ਸੰਬੰਧੀ ਹਸਪਤਾਲ ਵਿਖੇ ਹੋਏ ਇਕ ਸਮਾਗਮ ਦੌਰਾਨ ਹਸਪਤਾਲ ਦੇ ਇੰਚਾਰਜ ਸ਼ੇਖ ਸੱਜਾਦ ਹੁਸੈਨ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਅਹੁੰਦਾ ਸੰਭਾਲਿਆ।
ਇਸ ਮੌਕੇ ਉਨ੍ਹਾਂ ਦੱਸਿਆਂ ਕਿ ਦੋਵੇਂ ਡਾਕਟਰ ਆਪ੍ਰੇਸ਼ਨ ਅਤੇ ਬੇਹੋਸ਼ੀ ਕਰਨ ਲਈ ਵਿਸ਼ੇਸ਼ ਤੌਰ ਤੇ ਮਹਾਰਤ ਰੱਖਦੇ ਹਨ ਇਸ ਲਈ ਹੁਣ ਸੀਰੀਅਸ ਮਰੀਜਾ ਨੂੰ ਵੀ ਲੁਧਿਆਣਾ ਜਾਂ ਪਟਿਆਲਾ ਵਿਖੇ ਇਲਾਜ ਲਈ ਜਾਣ ਦੀ ਜਰੂਰਤ ਨਹੀ ਹੋਵੇਗੀ ਉਨਾ ਦਾ ਇਥੇ ਹੀ ਪੰਜਾਬ ਵਕਫ ਬੋਰਡ ਦੇ ਪ੍ਰਬੰਧਾ ਹੇਠ ਚੱਲਣ ਵਾਲੇ ਹਸਲਤਾਲ "ਚ ਸਸਤਾ ਇਲਾਜ ਕੀਤਾ ਜਾਵੇਗਾ। ਇਸ ਮੌਕੇ ਡਾ. ਪ੍ਰਵੀਨ ਗਰਗ ਅਤੇ ਡਾ.ਸਵਿੰਦਰ ਸਿੰਘ ਨੇ ਦੱਸਿਆਂ ਕਿ ਉਹ ਪੰਜਾਬ ਦੇ ਵੱਖੋ ਵੱਖ ਹਸਪਤਾਲਾਂ ਵਿਖੇ ਸੇਵਾਵਾਂ ਦੇ ਚੁਕੇ ਹਨ।ਉਨ੍ਹਾਂ ਕਿਹਾ ਕਿ ਉਹ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਦੇ ਲੋਕਾਂ ਨੂੰ ਸਮਰਪਿਤ ਭਾਵਨਾ ਵਜੋਂ ਸੇਵਾਵਾਂ ਦੇਣਗੇ।ਦੱਸਣਾ ਬਣਦਾ ਹੈ ਕਿ ਲੰਬਾ ਤਜਰਬਾ ਰੱਖਣ ਵਾਲੇ ਆਪ੍ਰੇਸ਼ਨਾਂ ਦੇ ਮਾਹਿਰ ਡਾ.ਗਰਗ ਅਤੇ ਬੇਹੋਸ਼ੀ ਦੇ ਮਾਹਿਰ ਡਾ.ਸ਼ਵਿੰਦਰ ਸਿੰਘ ਕਈ ਸਨਮਾਨ ਵੀ ਹਾਸਲ ਕਰ ਚੁਕੇ ਹਨ । ਇਸ ਮੌਕੇ ਤੇ ਡਾ.ਅਮਨਪ੍ਰੀਤ ਮਰਵਾਹਾ ਮੈਡੀਕਲ ਸੁਪਰਡੈਂਟ ,ਡਾ ਇਮਰਾਨ ਖ਼ਾਨ ਡਿਪਟੀ ਮੈਡੀਕਲ ਸੁਪਰਡੈਂਟ ' ਮੁਹੰਮਦ ਅਰਸ਼ਦ , ਮੁਹੰਮਦ ਰਿਜ਼ਵਾਨ ਅਤੇ ਸੁਖਵੀਰ ਕੌਰ ਨਰਸਿੰਗ ਸਿਸਟਰ ਤੇ ਹਸਪਤਾਲ ਦਾ ਸਾਰਾ ਸਟਾਫ ਵੀ ਹਾਜ਼ਰ ਸੀ ।