ਘਰ ਅੰਦਰ ਦਾਖਲ ਹੋ ਕੇ ਔਰਤ ਨਾਲ ਛੇੜਛਾੜ ਕਰਨ ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ
ਬਾਬੂਸ਼ਾਹੀ ਨੈੱਟਵਰਕ
ਪੱਟੀ, 20 ਮਈ 2022- ਥਾਣਾ ਖਾਲੜਾ ਦੀ ਪੁਲਿਸ ਨੇ ਤਲਾਕ ਸ਼ੁਦਾ ਨਾਲ ਜਿਣਸੀ ਛੇੜਛਾੜ ਕਰਨ ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ । ਥਾਣਾ ਖਾਲੜਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਜਸਬੀਰ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਖਾਲੜਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਤੇਰਾਂ ਸਾਲ ਪਹਿਲਾਂ ਹਰਜੀਤ ਸਿੰਘ ਪੁੱਤਰ ਮੇਹਰਬਾਨ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਨਾਲ ਹੋਈ ਸੀ ਅਤੇ ਸ਼ਾਦੀ ਤੋਂ ਬਾਅਦ ਮੇਰੇ ਘਰ ਦੋ ਬੇਟੀਆਂ ਨੇ ਜਨਮ ਲਿਆ ਵਸਨੀਕਾਂ ਨੇ ਦੱਸਿਆ ਕਿ ਉਸਦਾ ਪਤੀ ਅਕਸਰ ਨਸ਼ੇ ਕਰਨ ਦਾ ਆਦੀ ਸੀ। ਜਿਸ ਕਾਰਨ ਬੀਤੇ ਚਾਰ ਸਾਲ ਪਹਿਲਾਂ ਸਾਡੇ ਦੋਵਾਂ ਪਤੀ ਪਤਨੀ ਦੀ ਕੋਈ ਅਣ ਬਣ ਹੋਣ ਕਾਰਨ ਮੈਂ ਬੀਤੇ ਚਾਰ ਸਾਲ ਤੋਂ ਆਪਣੇ ਪੇਕੇ ਪਿੰਡ ਖਾਲੜੇ ਰਹਿ ਰਹੀ ਹਾਂ। ਜਸਬੀਰ ਕੌਰ ਨੇ ਦੱਸਿਆ ਕਿ 16 ਮਈ ਤਰੀਕ ਪੰਜ ਨੂੰ ਸਵੇਰੇ ਕਰੀਬ ਗਿਆਰਾਂ ਵਜੇ ਉਹ ਆਪਣੇ ਘਰ ਦਾ ਕੂੜਾ ਸੁੱਟਣ ਸ਼ਾਮਲਾਟ ਵਾਲੀ ਜਗ੍ਹਾ ਤੇ ਗਈ ਸੀ ਕਿ ਉੱਥੇ ਕੂੜਾ ਸੁੱਟਣ ਤੇ ਚਰਨਜੀਤ ਸਿੰਘ ਪੁੱਤਰ ਛਿੰਦਾ ਸਿੰਘ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ ਮੇਰੇ ਵੱਲੋਂ ਉਸ ਨੂੰ ਇੱਥੇ ਦੁਬਾਰਾ ਕੂੜਾ ਨਹੀਂ ਸੁੱਟਣ ਦਾ ਭਰੋਸਾ ਦਿੱਤਾ ।
ਉਸੇ ਰਾਤ ਹੀ ਕਰੀਬ ਸਾਢੇ ਨੌਂ ਵਜੇ ਸੁਰਿੰਦਰਪਾਲ ਉਰਫ ਡਿਪਟੀ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ ਦੇਬਾ ਅਤੇ ਚਰਨਜੀਤ ਸਿੰਘ ਪੁੱਤਰ ਛਿੰਦਾ ਸਿੰਘ ਸਾਡੇ ਘਰ ਵਿਚ ਦਾਖ਼ਲ ਹੋਈ ਅਤੇ ਬਿਨਾਂ ਕੁਝ ਬੋਲੇ ਮੇਰੇ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਨਿੰਮੋ ਅਤੇ ਮੇਰੇ ਬੱਚਿਆਂ ਨੂੰ ਧੱਕੇ ਮਾਰ ਕੇ ਇਕ ਕਮਰੇ ਅੰਦਰ ਬੰਦ ਕਰ ਦਿੱਤਾ।
ਜਸਬੀਰ ਕੌਰ ਨੇ ਦੱਸਿਆ ਕਿ ਉਸ ਨੂੰ ਉਕਤ ਦੋਵੇਂ ਵਿਅਕਤੀਆਂ ਨੇ ਬਰਾਂਡੇ ਵਿੱਚ ਪਏ ਬੈੱਡ ਉੱਪਰ ਸੁੱਟ ਕੇ ਉਸ ਦੀ ਗਲ ਪਈ ਟੀ ਸ਼ਰਟ ਨੂੰ ਅੱਗੋਂ ਖਿੱਚਿਆ ਅਤੇ ਟੀ ਸ਼ਰਟ ਪਾੜ ਗਈ ਤੇ ਦੋਨਾਂ ਵਿਅਕਤੀਆਂ ਨੇ ਉਸ ਨਾਲ ਜਿਣਸੀ ਛੇੜਛਾੜ ਕੀਤੀ ਜਦ ਮੈਂ ਰੌਲਾ ਪਾਇਆ ਤਾਂ ਉਕਤ ਦੋਵੇਂ ਵਿਅਕਤੀ ਮੌਕੇ ਤੋਂ ਦੌੜ ਗਏ । ਉਥੇ ਹੀ ਥਾਣਾ ਖਾਲੜਾ ਦੀ ਪੁਲਸ ਨੇ ਪੀਡ਼ਤ ਜਸਬੀਰ ਕੌਰ ਪੁੱਤਰੀ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਘਰ ਅੰਦਰ ਦਾਖਲ ਹੋ ਕੇ ਜਿਣਸੀ ਛੇੜਛਾੜ ਕਰਨ ਵਿਰੁੱਧ ਧਾਰਾ 452,354,342 ਅਤੇ ਚੌਂਤੀ ਆਈ ਪੀ ਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।