ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਖਿਡਾਰੀਆਂ ਨੇ ਲਿਆ "ਖੇਲੋ ਇੰਡੀਆ ਅੰਤਰ ਯੂਨੀਵਰਸਿਟੀ ਖੇਡਾਂ" ਵਿੱਚ ਹਿੱਸਾ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 19 ਮਈ 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਐਥਲੀਟ ਪ੍ਰਭਜੀਤ ਸਿੰਘ ਅਤੇ ਕਬੱਡੀ ਖਿਡਾਰਨ ਮਨੀਸ਼ਾ ਨੇ "ਖੇਲੋ ਇੰਡੀਆ ਅੰਤਰ ਯੂਨੀਵਰਸਿਟੀ ਖੇਡਾਂ" ਜੋ ਕਿ ਬੈਂਗਲੋਰ ਵਿਖੇ ਕਰਵਾਏ ਗਏ, ਵਿੱਚ ਹਿੱਸਾ ਲੈ ਕੇ ਸੰਸਥਾ ਅਤੇ ਐਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਦੇ ਕਾਲਜ ਪੁੱਜਣ ਤੇ ਉਨ੍ਹਾਂ ਨੂੰ ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ, ਰੁਪਿੰਦਰ ਕੌਰ ਫਿਜ਼ੀਕਲ ਐਜੂਕੇਸ਼ਨ ਕੋਚ ਅਤੇ ਸਟਾਫ ਮੈਂਬਰਾਂ ਨੇ ਸਨਮਾਮਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਜਿਸ ਨਾਲ ਖਿਡਾਰੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਲੋਂ ਖਿਡਾਰੀਆਂ ਨੂੰ ਹਰ ਪੱਖ ਤੋਂ ਵਿਸ਼ੇਸ਼ ਰਿਆਇਤਾਂ ਦਿਤੀਆਂ ਜਾਂਦੀਆਂ ਹਨ ਤਾਂ ਕਿ ਖਿਡਾਰੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਸਕੇ। ਇਸ ਮੌਕੇ ਪ੍ਰੋ. ਗੁਲਬਹਾਰ ਸਿੰਘ, ਪ੍ਰੋ. ਹਰਮੀਤ ਕੌਰ ਹਾਜ਼ਰ ਸਨ।