ਨਵੀਨ ਸ੍ਰੀਵਾਸਤਵ ਨੇਪਾਲ ’ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ
ਨਵੀਂ ਦਿੱਲੀ, 18 ਮਈ, 2022: ਭਾਰਤ ਸਰਕਾਰ ਨੇ ਨਵੀਨ ਸ੍ਰੀਵਾਸਤਵ ਨੂੰ ਨੇਪਾਲ ਵਿਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਉਹ ਇਸ ਵੇਲੇ ਵਿਦੇਸ਼ ਮੰਤਰਾਲੇ ਵਿਚ ਵਧੀਕ ਸਕੱਤਰ ਵਜੋਂ ਕੰਮ ਕਰ ਰਹੇ ਸਨ। ਸ੍ਰੀਵਾਸਤਵ ਵਿਦੇਸ਼ ਮੰਤਰਾਲੇ ਵਿਚ ਪੂਰਬੀ ਏਸ਼ੀਆਈ ਦੇਸ਼ਾਂ ਦੇ ਮਾਮਲੇ ਹੈਂਡਲ ਕਰਦੇ ਹਨ।